**ਸ਼੍ਰੀ ਹਨੂੰਮਾਨ ਪਰਚੀਨ ਮੰਦਰ ਰਾਜਪੁਰਾ ਰੋਡ ਵਿਖੇ 31 ਪਰਿਵਾਰਾਂ ਨੂੰ ਵੰਡਿਆ ਰਾਸ਼ਨ**
*ਹਨੂਮਾਨ ਜੀ ਨੂੰ ਚੋਲਾ ਚੜ੍ਹਾਉਣ ਦੇ ਨਾਲ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ*
ਪਟਿਆਲਾ, ਨਵੰਬਰ:
ਸ਼੍ਰੀ ਸਨਾਤਨ ਧਰਮ ਮਹਾਂਵੀਰ ਦਲ ਪੰਜਾਬ (ਰਜਿ.) ਪਟਿਆਲਾ ਅਤੇ ਸ਼੍ਰੀ ਹਨੂੰਮਾਨ ਮੰਦਰ ਟਰੱਸਟ (ਰਜਿ.) ਰਾਜਪੁਰਾ ਰੋਡ, ਪਟਿਆਲਾ ਵੱਲੋਂ ਸ਼੍ਰੀ ਹਨੂੰਮਾਨ ਪਰਗਟਿਓਤਸਵ ਦੇ ਸ਼ੁਭ ਮੌਕੇ ਤੇ ਸ਼੍ਰੀ ਹਨੂੰਮਾਨ ਮੰਦਰ, ਰਾਜਪੁਰਾ ਰੋਡ ਵਿਖੇ ਇੱਕ ਵਿਸ਼ਾਲ ਧਾਰਮਿਕ ਸਮਾਗਮ ਅਤੇ ਭੰਡਾਰਾ ਕਰਵਾਇਆ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਨਾਤਮ ਮਹਾਂਵੀਰ ਦਲ ਪਟਿਆਲਾ ਸ਼ਾਖਾ ਦੇ ਪ੍ਰਧਾਨ ਈਸ਼ਵਰ ਚੰਦ ਸ਼ਰਮਾ ਨੇ ਦੱਸਿਆ ਕਿ ਪ੍ਰੋਗਰਾਮ ਦੀ ਸ਼ੁਰੂਆਤ ਝੰਡਾ ਲਹਿਰਾ ਕੇ ਅਤੇ ਸ੍ਰੀ ਹਨੂੰਮਾਨ ਜੀ ਨੂੰ ਚੋਲਾ ਚੜ੍ਹਾ ਕੇ ਕੀਤੀ ਗਈ | ਇਸ ਉਪਰੰਤ ਸਵੇਰੇ 10 ਵਜੇ ਤੋਂ ਦੁਪਹਿਰ 12 ਵਜੇ ਤੱਕ ਸ਼੍ਰੀ ਹਨੂੰਮਾਨ ਭਜਨ ਕੀਰਤਨ ਹੋਇਆ ਅਤੇ ਭਗਵਾਨ ਦੀ ਆਰਤੀ ਉਪਰੰਤ 51 ਕਿਲੋ ਚੂਰਮਾ ਪ੍ਰਸ਼ਾਦ ਵਰਤਾਇਆ ਗਿਆ।
ਉਨ੍ਹਾਂ ਦੱਸਿਆ ਕਿ ਸਮਾਗਮ ਵਿੱਚ ਭਜਨ ਗਾਇਕ ਅਤੇ ਧਰਮ ਪ੍ਰਚਾਰਕ ਸ੍ਰੀ ਸੰਜੀਵ ਗੁਰੂ ਜੀ ਮਹਾਰਾਜ (ਧਰਮ ਗੁਰੂ) ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਜਿੱਥੇ ਵਿਸ਼ਾਲ ਭੰਡਾਰਾ ਲਗਾਇਆ ਗਿਆ, ਉੱਥੇ ਹੀ 31 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ।
ਉਨ੍ਹਾਂ ਦੱਸਿਆ ਕਿ ਇਸ ਪਵਿੱਤਰ ਧਾਰਮਿਕ ਸਮਾਗਮ ਵਿੱਚ ਸ਼ਹਿਰ ਵਾਸੀਆਂ ਅਤੇ ਸਮੁੱਚੀ ਸੰਗਤ ਨੇ ਪਰਿਵਾਰਾਂ ਸਮੇਤ ਸ਼ਿਰਕਤ ਕੀਤੀ ਅਤੇ ਹਨੂੰਮਾਨ ਜੀ ਦਾ ਆਸ਼ੀਰਵਾਦ ਲਿਆ।
ਇਸ ਮੌਕੇ ਮਨਿੰਦਰ ਭੱਲਾ ਪ੍ਰਧਾਨ ਹਨੂੰਮਾਨ ਟਰੱਸਟ ਰਾਜਪੁਰਾ ਰੋਡ, ਅਸ਼ੋਕ ਜੋਸ਼ੀ ਮੀਤ ਪ੍ਰਧਾਨ, ਕਲਸ ਚੰਦ ਟਰੱਸਟੀ, ਪੰਡਿਤ ਮਹੇਸ਼ ਸ਼ਾਸਤਰੀ, ਪੰਡਿਤ ਚਮਨ ਸ਼ਰਮਾ, ਪੰਡਿਤ ਪ੍ਰਦੀਪ ਸ਼ਰਮਾ, ਗੁਰਮੀਤ ਸਿੰਘ ਨਿੱਕਾ ਸੰਯੁਕਤ ਸਕੱਤਰ, ਵੀ.ਕੇ.ਮੋਦੀ, ਡਾ: ਰਮੇਸ਼ ਕਪਿਲਾ, ਦਰਸ਼ਨ ਸਿੰਘ, ਰਮਨਕਾਂਤ ਸ਼ੁਕਲਾ, ਪੰਡਿਤ ਰਮੇਸ਼ ਕੁਮਾਰ ਮਿਸ਼ਰਾ, ਅਸ਼ੋਕ ਕੁਮਾਰ ਮਿਸ਼ਰਾ, ਮਹਾਵੀਰ ਦੱਲ, ਡਾ. ਟਰੱਸਟੀ ਕਰਨਬੀਰ ਸਿੰਘ ਛੀਨਾ, ਤਜਿੰਦਰ ਮਹਿਤਾ ਅਤੇ ਹੋਰ ਸੰਗਤਾਂ ਹਾਜ਼ਰ ਸਨ।
