ਪੰਜਾਬ ਵਿਧਾਨ ਸਭਾ ‘ਚ ‘ਪੋਸਤ ਦੀ ਖੇਤੀ’ ਦਾ ਮੁੱਦਿਆ ਉੱਠਿਆ।ਸੱਤਾਧਾਰੀ ਧਿਰ ਵੱਲੋਂ ਇਸ ਦੇ ਫਾਇਦਿਆਂ ‘ਤੇ ਚਰਚਾ ਕੀਤੀ।’ਆਪ’ ਵਿਧਾਇਕਾਂ ਨੇ ਸੂਬੇ ‘ਚ ਪੋਸਤ ਦੀ ਖੇਤੀ ‘ਤੇ ਪੰਜਾਬ ਸਰਕਾਰ ਨੂੰ ਧਿਆਨ ਦੇਣ ਲਈ ਕਿਹਾ।
ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਪੋਸਤ ਦੀ ਖੇਤੀ ਬਾਰੇ ਸਵਾਲ ਕੀਤਾ ਜਿਸਦਾ ਜਵਾਬ ਖੇਤੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਦਿੱਤਾ।ਖੇਤੀ ਮੰਤਰੀ ਨੇ ਕਿਹਾ ਕਿ ਪੋਸਤ ਦੀ ਖੇਤੀ ਦਾ ਸਵਾਲ ਆਉਣ ‘ਤੇ ਸਭ ਦੇ ਚਿਹਰੇ ਖਿੜ ਗਏ ਹਨ।
ਇਸ ਦੌਰਾਨ ਆਪ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਨੇ ਵਿਧਾਨ ਸਭਾ ਦੇ ਬਾਹਰ ਗੱਲਬਾਤ ਕਰਦਿਆਂ ਕਿਹਾ ਕਿ ਅਫੀਮ ਦੀ ਖੇਤੀ ਨਾਲ ਸਿੰਥੈਟਿਕ ਨਸ਼ਿਆਂ ਤੋਂ ਖਹਿੜਾ ਛੁੱਟ ਜਾਵੇਗਾ।ਉਨ੍ਹਾਂ ਨੇ ਗੱਲ ਦੌਰਾਨ ਇਹ ਵੀ ਕਿਹਾ ਕਿ,’ਮੈਂ ਵੀ ਕਾ ਕੇ ਦੇਖੀ ਹੈ ਅਫੀਮ ਤੇ ਭੁੱਕੀ, ਮੈਨੂੰ ਸਰੂਰ ਦਾ ਵੀ ਪਤਾ ਹੈ।ਇਕ ਖਾ ਕੇ ਕੰਮ ਕਰਨ ਨੂੰ ਜੀਅ ਕਰਦਾ ਹੈ।ਇਸ ਮੌਕੇ ਆਪ ਵਿਧਾਇਕ ਨੇ ਅਫੀਮ ਖਾਣ ਦੇ ਫਾਇਦੇ ਵੀ ਗਿਣਾਏ।ਉਨ੍ਹਾਂ ਦਾ ਕਹਿਣਾ ਹੈ ਕਿ ਕਦੇ ਵੀ ਇਹ ਨਹੀਂ ਸੁਣਿਆ ਹੋਣਾ ਕਿ ਕਿਸੇ ਦੀ ਅਫੀਮ ਖਾ ਕੇ ਮੌਤ ਹੋਈ ਹੋਵੇ, ਜਦਕਿ ਸਿੰਥੈਟਿਕ ਨਸ਼ਿਆਂ ਨਾਲ ਨਿੱਤ ਮੌਤਾਂ ਹੋ ਰਹੀਆਂ ਹਨ।
ਪੋਸਟ ਬੇਦਾਅਵਾ ਇਸ ਲੇਖ ਵਿੱਚ ਵਿਚਾਰ/ਤੱਥ ਲੇਖਕ ਦੇ ਆਪਣੇ ਹਨ ਅਤੇ geopunjab.com ਇਸਦੇ ਲਈ ਕੋਈ ਜ਼ਿੰਮੇਵਾਰੀ ਜਾਂ ਜ਼ਿੰਮੇਵਾਰੀ ਨਹੀਂ ਲੈਂਦਾ। ਜੇਕਰ ਤੁਹਾਨੂੰ ਇਸ ਲੇਖ ਨਾਲ ਕੋਈ ਸਮੱਸਿਆ ਹੈ ਤਾਂ ਕਿਰਪਾ ਕਰਕੇ ਸਾਡੇ ਸੰਪਰਕ ਪੰਨੇ ‘ਤੇ ਸਾਡੀ ਟੀਮ ਨਾਲ ਸੰਪਰਕ ਕਰੋ।
