ਪੰਜਾਬ: ਰਾਜਿੰਦਰ ਗੁਪਤਾ ਨੂੰ ਕੈਬਨਿਟ ਰੈਂਕ ਦਾ ਦਰਜਾ ਪੰਜਾਬ ਦੇ ਗਵਰਨਰ ਨੇ ਅੱਜ ਪਦਮ ਸ਼੍ਰੀ ਰਜਿੰਦਰ ਗੁਪਤਾ, ਫਾਊਂਡਰ ਅਤੇ ਚੇਅਰਮੈਨ ਐਮਰੀਟਸ, ਟਰਾਈਡੈਂਟ ਗਰੁੱਪ ਨੂੰ ਉਨ੍ਹਾਂ ਦੀ ਆਰਥਿਕ ਨੀਤੀ ਅਤੇ ਯੋਜਨਾ ਬੋਰਡ, ਪੰਜਾਬ ਦੇ ਉਪ ਚੇਅਰਮੈਨ ਵਜੋਂ ਨਿਯੁਕਤੀ ਤੋਂ ਬਾਅਦ ਕੈਬਨਿਟ ਰੈਂਕ ਦਾ ਦਰਜਾ ਦਿੱਤਾ। ਨੋਟੀਫਿਕੇਸ਼ਨ ਨੰਬਰ 01/01/2022-2P/133 ਮਿਤੀ 11.07.2022 ਰਾਹੀਂ ਪੰਜਾਬ ਸਰਕਾਰ ਦੇ ਹੁਕਮਾਂ ਦੀ ਨਿਰੰਤਰਤਾ ਵਿੱਚ ਅੱਜ ਜਾਰੀ ਕੀਤੇ ਗਏ ਅਧਿਕਾਰਤ ਹੁਕਮਾਂ ਅਨੁਸਾਰ, ਇਹ ਸ੍ਰੀ ਗੁਪਤਾ ਦੇ ਇਸ ਅਹੁਦਾ ਸੰਭਾਲਣ ਦੀ ਮਿਤੀ ਤੋਂ ਲਾਗੂ ਹੋਵੇਗਾ।
