ਨਿਊਯਾਰਕ ‘ਚ ਲੇਖਕ ਸਲਮਾਨ ਰਸ਼ਦੀ ‘ਤੇ ਚਾਕੂਆਂ ਨਾਲ ਹਮਲਾ, ਜ਼ਖਮੀ

ਨਿਊਯਾਰਕ ‘ਚ ਲੇਖਕ ਸਲਮਾਨ ਰਸ਼ਦੀ ‘ਤੇ ਚਾਕੂਆਂ ਨਾਲ ਹਮਲਾ, ਜ਼ਖਮੀ


ਲੇਖਕ ਸਲਮਾਨ ਰਸ਼ਦੀ ਨੂੰ ਲੈ ਕੇ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ। ਜਾਣਕਾਰੀ ਮੁਤਾਬਕ ਰਸ਼ਦੀ ਨੂੰ ਨਿਊਯਾਰਕ ਦੇ ਬਫੇਲੋ ਨੇੜੇ ਚੌਟਾਉਕਾ ‘ਚ ਦਿੱਤੇ ਜਾਣ ਵਾਲੇ ਭਾਸ਼ਣ ਤੋਂ ਪਹਿਲਾਂ ਸਟੇਜ ‘ਤੇ ਚਾਕੂ ਮਾਰ ਦਿੱਤਾ ਗਿਆ।

ਸ਼ੁੱਕਰਵਾਰ ਸਵੇਰੇ ਇੱਕ ਭਾਸ਼ਣ ਦੇਣ ਤੋਂ ਪਹਿਲਾਂ CHQ 2022 ਪ੍ਰੋਗਰਾਮ ਲਈ ਸਟੇਜ ‘ਤੇ ਜਾਂਦੇ ਸਮੇਂ ਲੇਖਕ ‘ਤੇ ਜਾਨਲੇਵਾ ਹਮਲਾ ਕੀਤਾ ਗਿਆ ਸੀ। ਤੁਹਾਨੂੰ ਦੱਸ ਦੇਈਏ ਕਿ ਸਲਮਾਨ ਰਸ਼ਦੀ ਦੀ ਕਿਤਾਬ ਦ ਸੈਟੇਨਿਕ ਵਰਸਿਜ਼ ਨੂੰ ਈਰਾਨ ਵਿੱਚ 1988 ਤੋਂ ਬੈਨ ਕਰ ਦਿੱਤਾ ਗਿਆ ਹੈ ਕਿਉਂਕਿ ਬਹੁਤ ਸਾਰੇ ਮੁਸਲਮਾਨ ਇਸਨੂੰ ਈਸ਼ਨਿੰਦਾ ਮੰਨਦੇ ਹਨ।

Leave a Reply

Your email address will not be published. Required fields are marked *