ਪੁਣੇ ਏਅਰਪਲੇਨ: ਪੁਣੇ ‘ਚ ਜਹਾਜ਼ ਕਰੈਸ਼, ਮਹਿਲਾ ਪਾਇਲਟ ਜ਼ਖਮੀ… – ਪੰਜਾਬੀ ਨਿਊਜ਼ ਪੋਰਟਲ


Pune aeroplane: ਮਹਾਰਾਸ਼ਟਰ ਦੇ ਪੁਣੇ ਜ਼ਿਲ੍ਹੇ ਵਿੱਚ ਇੱਕ ਹੀ ਸੀਟ ਵਾਲਾ ਛੋਟਾ ਸਿਖਲਾਈ ਜਹਾਜ਼ ਹਾਦਸਾਗ੍ਰਸਤ ਹੋਣ ਦੀ ਖ਼ਬਰ ਹੈ। ਜਾਣਕਾਰੀ ਮੁਤਾਬਕ ਹਾਦਸਾ ਸਵੇਰੇ ਕਰੀਬ ਸਾਢੇ 11 ਵਜੇ ਕੱਦਬਨਵਾੜੀ ਵਿਖੇ ਵਾਪਰਿਆ। ਇਸ ਹਾਦਸੇ ‘ਚ ਮਹਿਲਾ ਪਾਇਲਟ ਜ਼ਖਮੀ ਹੋ ਗਈ।

ਜ਼ਿਕਰਯੋਗ ਹੈ ਕਿ ਇਸ ਹਾਦਸੇ ‘ਚ ਜਹਾਜ਼ ਨੁਕਸਾਨਿਆ ਗਿਆ ਸੀ। ਜਹਾਜ਼, ਜੋ ਕਿ ਇੱਕ ਨਿੱਜੀ ਏਵੀਏਸ਼ਨ ਸਕੂਲ ਦਾ ਸੀ, ਨੇ ਪੁਣੇ ਦੇ ਬਾਰਾਮਤੀ ਹਵਾਈ ਅੱਡੇ ਤੋਂ ਉਡਾਣ ਭਰੀ ਸੀ। ਜ਼ਖਮੀ ਮਹਿਲਾ ਪਾਇਲਟ ਭਾਵਨਾ ਰਾਠੌਰ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ ਅਤੇ ਉਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।

ਇਹ ਵੀ ਪੜ੍ਹੋ: ਹਾਈਕੋਰਟ ਨੇ ਸੰਗਤ ਸਿੰਘ ਗਿਲਜੀਆਂ ਨੂੰ ਦਿੱਤੀ ਵੱਡੀ ਰਾਹਤ, 2 ਹਫਤਿਆਂ ਲਈ ਗ੍ਰਿਫਤਾਰੀ ‘ਤੇ ਰੋਕ




Leave a Reply

Your email address will not be published. Required fields are marked *