ਫਰਿਜ਼ਨੋ: 18ਵੀਆਂ ਨੈਸ਼ਨਲ ਸੀਨੀਅਰ ਖੇਡਾਂ ਫੋਰਟ ਲਾਡਰਡੇਲ, ਫਲੋਰੀਡਾ ਵਿਖੇ 10 ਮਈ ਤੋਂ 23 ਮਈ ਤੱਕ ਕਰਵਾਈਆਂ ਗਈਆਂ।ਇਨ੍ਹਾਂ ਖੇਡਾਂ ਵਿੱਚ ਭਾਗ ਲੈਣ ਲਈ ਪੰਜਾਬੀ ਸੀਨੀਅਰ ਚੋਬਰ ਗੁਰਬਖ਼ਸ਼ ਸਿੰਘ ਸਿੱਧੂ, ਦਿਲਾਵਰ ਸਿੰਘ ਅਤੇ ਹਜ਼ੂਰ ਸਿੰਘ ਆਪਣੇ ਸਾਥੀਆਂ ਸਮੇਤ ਪਹੁੰਚੇ। ਗੁਰਬਖ਼ਸ਼ ਸਿੰਘ ਸਿੱਧੂ ਨੇ ਹੈਮਰ ਥਰੋਅ ਮੁਕਾਬਲੇ ਵਿੱਚ 39:40 ਮੀਟਰ ਥਰੋਅ ਕਰਕੇ ਚੌਥਾ ਸਥਾਨ ਹਾਸਲ ਕੀਤਾ। ਦਿਲਵਰ ਸਿੰਘ ਨੇ 100 ਮੀਟਰ ਡੈਸ਼ ਦੌੜ ਵਿੱਚ ਹਿੱਸਾ ਲਿਆ ਅਤੇ 28:21 ਸਕਿੰਟ ਦੇ ਸਮੇਂ ਨਾਲ 7ਵਾਂ ਸਥਾਨ ਪ੍ਰਾਪਤ ਕੀਤਾ। ਹਜ਼ੂਰ ਸਿੰਘ ਸੈਣੀ ਨੇ 50 ਮੀਟਰ ਡੈਸ਼ ਵਿੱਚ ਮੁਕਾਬਲਾ ਕੀਤਾ ਅਤੇ ਪਹਿਲੀ ਹੀਟ ਵਿੱਚ 7ਵੇਂ ਸਥਾਨ ’ਤੇ ਰਿਹਾ। ਸੰਯੁਕਤ ਰਾਜ ਅਮਰੀਕਾ ਦੇ 50 ਰਾਜਾਂ ਦੇ ਲਗਭਗ 10,000 ਐਥਲੀਟਾਂ ਨੇ 20 ਖੇਡਾਂ ਵਿੱਚ ਹਿੱਸਾ ਲਿਆ। ਪੋਸਟ ਬੇਦਾਅਵਾ ਵਿਚਾਰ / ਇਸ ਲੇਖ ਵਿੱਚ ਤੱਥ ਲੇਖਕ ਦੇ ਆਪਣੇ ਹਨ ਅਤੇ geopunjab.com ਇਸਦੇ ਲਈ ਕੋਈ ਜ਼ਿੰਮੇਵਾਰੀ ਜਾਂ ਜ਼ਿੰਮੇਵਾਰੀ ਨਹੀਂ ਲੈਂਦਾ। ਜੇਕਰ ਤੁਹਾਨੂੰ ਇਸ ਲੇਖ ਨਾਲ ਕੋਈ ਸਮੱਸਿਆ ਹੈ ਤਾਂ ਕਿਰਪਾ ਕਰਕੇ ਸਾਡੇ ਸੰਪਰਕ ਪੰਨੇ ‘ਤੇ ਸਾਡੀ ਟੀਮ ਨਾਲ ਸੰਪਰਕ ਕਰੋ।
