ਪਟਿਆਲਾ: ਪਟਿਆਲਾ ਵਿਚ ਬੀਤੇ ਦਿਨ ਰਾਜੀਵ ਗਾਂਧੀ ਲਾਅ ਯੂਨੀਵਰਸਿਟੀ ’ਚ ਚੱਲ ਰਹੇ ਗਾਇਕ ਸਤਿੰਦਰ ਸਰਤਾਜ ਦਾ ਸ਼ੌਅ ਅਚਾਨਕ ਬੰਦ ਕਰਵਾ ਦਿੱਤਾ ਗਿਆ ਹੈ। ਗਾਇਕ ਸਤਿੰਦਰ ਸਰਤਾਜ ਨੇ ਇਹ ਕਹਿ ਕੇ ਆਪਣਾ ਮਾਈਕ ਬੰਦ ਕਰ ਦਿੱਤਾ ਕਿ ‘SORRY ਦੁਬਾਰਾ ਇੱਥੇ ਕਦੇ ਨਹੀਂ ਆਵਾਗਾਂ’। ਗਾਇਕ ਸਤਿੰਦਰ ਸਰਤਾਜ ਨੇ ਸਰੋਤਿਆਂ ‘ਤੇ ਸ਼ੋਅ ਦੇ ਪ੍ਰਬੰਧਕਾਂ ਤੋਂ ਮੁਆਫ਼ੀ ਮੰਗਦੇ ਹੋਏ ਆਪਣਾ ਸ਼ੋਅ ਬੰਦ ਕਰ ਦਿੱਤਾ।
Jammu Kashmir ਬਾਰੇ Supreme Court ਦਾ ਫ਼ੈਸਲਾ | Article 370 News | D5 Channel Punjabi
ਦੱਸਿਆ ਜਾ ਰਿਹਾ ਹੈ ਕਿ ਸ਼ੋਅ ਦੇ ਪ੍ਰਬੰਧਕਾਂ ਨੇ ਇਲਜ਼ਾਮ ਲਗਾਏ ਕਿ ਕੁਝ ਪੁਲਿਸ ਵਾਲੇ ਸਟੇਜ ’ਤੇ ਚੜ੍ਹਨ ਦੀ ਕੋਸ਼ਿਸ਼ ਕਰ ਰਹੇ ਸਨ, ਜਿਨ੍ਹਾਂ ਨੂੰ ਸੁਰੱਖਿਆ ਦੇ ਮੱਦੇਨਜ਼ਰ ਰੋਕ ਦਿੱਤਾ ਗਿਆ। ਜਦੋਂ ਪੁਲਿਸ ਅਧਿਕਾਰੀਆਂ ਦੁਆਰਾ ਇਹ ਪ੍ਰੋਗਰਾਮ ਬੰਦ ਕਰਵਾਇਆ ਜਾ ਰਿਹਾ ਸੀ, ਉਸ ਮੌਕੇ ਸਰੋਤਿਆਂ ਦੁਆਰਾ ‘ਪੰਜਾਬ ਪੁਲਿਸ ਮੁਰਦਾਬਾਦ’ ਦੇ ਨਾਅਰੇ ਵੀ ਲਗਾਏ ਗਏ।
Post DisclaimerOpinion/facts in this article are author\’s own and geopunjab.com does not assume any responsibility or liability for the same.If You Have Problem With This Article Plz Contact Our Team At Contact Us Page.
