ਤੇਜਸ’ ਫ਼ਿਲਮ ਦੀ ਇਕ ਵੀ ਟਿਕਟ ਨਹੀਂ ਵਿਕੀ, ਸ਼ੋਅ ਹੋਏ ਰੱਦ ⋆ D5 News


ਕੰਗਨਾ ਰਣੌਤ ਦੀ ਫ਼ਿਲਮ ‘ਤੇਜਸ’ 27 ਅਕਤੂਬਰ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਈ ਸੀ। ਫ਼ਿਲਮ ਪਹਿਲੇ ਦਿਨ ਤੋਂ ਹੀ ਬਾਕਸ ਆਫਿਸ ‘ਤੇ ਸੰਘਰਸ਼ ਕਰ ਰਹੀ ਹੈ। ਕੰਗਨਾ ਦੀ ਇਹ ਫ਼ਿਲਮ ਦਰਸ਼ਕਾਂ ਨੂੰ ਸਿਨੇਮਾਘਰਾਂ ਵੱਲ ਖਿੱਚਣ ‘ਚ ਨਾਕਾਮ ਰਹੀ ਹੈ। ਇਹੀ ਕਾਰਨ ਹੈ ਕਿ ਫ਼ਿਲਮਾਂ ਦੀਆਂ ਟਿਕਟਾਂ ਵੇਚਣ ‘ਚ ਦਿੱਕਤ ਆ ਰਹੀ ਹੈ ਤੇ ਥੀਏਟਰ ਮਾਲਕਾਂ ਨੂੰ ਫ਼ਿਲਮ ਦੇ ਸ਼ੋਅ ਰੱਦ ਕਰਨੇ ਪੈ ਰਹੇ ਹਨ।

ਬਾਲੀਵੁੱਡ ਹੰਗਾਮਾ ਨੇ ਕਈ ਸੂਬਿਆਂ ਦੇ ਥੀਏਟਰ ਮਾਲਕਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ। ਜਿਸ ‘ਚ ਇਹ ਗੱਲ ਸਾਹਮਣੇ ਆਈ ਹੈ ਕਿ ਐਤਵਾਰ ਦੀ ਛੁੱਟੀ ਵਾਲੇ ਦਿਨ ਵੀ ਲੋਕ ਕੰਗਨਾ ਦੀ ‘ਤੇਜਸ’ ਦੇਖਣ ਨਹੀਂ ਆਏ ਸਨ। ਇਕ ਥੀਏਟਰ ਮਾਲਕ ਦਾ ਕਹਿਣਾ ਹੈ ਕਿ ਐਤਵਾਰ ਨੂੰ ‘ਤੇਜਸ’ ਦਾ ਸ਼ੋਅ ਦੇਖਣ ਲਈ 10 ਤੋਂ 12 ਲੋਕ ਹੀ ਉਨ੍ਹਾਂ ਦੇ ਥੀਏਟਰ ‘ਚ ਆਏ ਸਨ। ਜਿਸ ਕਾਰਨ ਉਨ੍ਹਾਂ ਨੂੰ ਸੋਮਵਾਰ ਨੂੰ ‘ਤੇਜਸ’ ਦੇ 50 ਫ਼ੀਸਦੀ ਸ਼ੋਅ ਰੱਦ ਕਰਨੇ ਪਏ। ਕੰਗਨਾ ਦੀ ਫ਼ਿਲਮ ਬਾਰੇ ਉਨ੍ਹਾਂ ਕਿਹਾ ਕਿ ਫ਼ਿਲਮ ਬਾਰੇ ਜੋ ਵੀ ਕਿਹਾ ਜਾ ਰਿਹਾ ਹੈ, ਇਹ ਫ਼ਿਲਮ ਓਨੀ ਮਾੜੀ ਨਹੀਂ ਹੈ। ਫ਼ਿਲਮ ਦੇ VFX ‘ਚ ਥੋੜ੍ਹੀ ਜਿਹੀ ਕਮੀ ਹੈ।
ਇਹ ਫ਼ਿਲਮ 60 ਕਰੋੜ ਰੁਪਏ ਦੇ ਬਜਟ ਨਾਲ ਬਣੀ ਹੈ ਪਰ ਫ਼ਿਲਮ ਤਿੰਨ ਦਿਨਾਂ ‘ਚ 4 ਕਰੋੜ ਰੁਪਏ ਵੀ ਨਹੀਂ ਕਮਾ ਸਕੀ। ਕੰਗਨਾ ਰਣੌਤ ਵੀ ਇਸ ਗੱਲ ਤੋਂ ਕਾਫ਼ੀ ਨਾਰਾਜ਼ ਹੈ। ਇਸ ਦੌਰਾਨ ਖ਼ਬਰ ਆ ਰਹੀ ਹੈ ਕਿ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਫ਼ਿਲਮ ਦੇਖਣ ਦੀ ਇੱਛਾ ਜ਼ਾਹਿਰ ਕੀਤੀ ਹੈ। ਇਹ ਜਾਣਕਾਰੀ ਉਨ੍ਹਾਂ ਨੇ ਟਵਿਟਰ ‘ਤੇ ਦਿੱਤੀ ਹੈ। 31 ਅਕਤੂਬਰ ਨੂੰ ਲੋਕ ਭਵਨ ਵਿਖੇ ‘ਤੇਜਸ’ ਦੀ ਸਕ੍ਰੀਨਿੰਗ ਹੋਵੇਗੀ। ਆਦਿਤਿਆਨਾਥ ਆਪਣੇ ਮੰਤਰੀ ਮੰਡਲ ਦੇ ਮਾਣਯੋਗ ਮੈਂਬਰਾਂ ਨਾਲ ਫ਼ਿਲਮ ਦੇਖਣਗੇ।
ਕੰਗਨਾ ਨੇ ਲਿਖਿਆ, ”ਉਹ ਸਾਰੇ ਲੋਕ ਜੋ ਮੇਰਾ ਬੁਰਾ ਚਾਹੁੰਦੇ ਹਨ, ਉਨ੍ਹਾਂ ਦੀ ਜ਼ਿੰਦਗੀ ਹਮੇਸ਼ਾ ਦੁੱਖਾਂ ਨਾਲ ਭਰੀ ਰਹੇਗੀ ਕਿਉਂਕਿ ਉਨ੍ਹਾਂ ਨੂੰ ਜ਼ਿੰਦਗੀ ਭਰ ਹਰ ਰੋਜ਼ ਮੇਰਾ ਮਾਣ ਦੇਖਣਾ ਹੋਵੇਗਾ। ਜਦੋਂ ਤੋਂ ਮੈਂ 15 ਸਾਲ ਦੀ ਉਮਰ ‘ਚ ਆਪਣਾ ਘਰ ਛੱਡਿਆ, ਮੈਂ ਲਗਾਤਾਰ ਆਪਣੀ ਕਿਸਮਤ ਨੂੰ ਆਕਾਰ ਦੇ ਰਹੀ ਹਾਂ। ਇਹ ਇਸ ਗੱਲ ਦਾ ਸਬੂਤ ਹੈ ਕਿ ਮੈਨੂੰ ਮਹਿਲਾ ਸਸ਼ਕਤੀਕਰਨ ਤੇ ਮੇਰੇ ਦੇਸ਼ ਭਾਰਤ ਲਈ ਮਹੱਤਵਪੂਰਨ ਕੰਮ ਕਰਨ ਲਈ ਬਣਾਇਆ ਗਿਆ ਹੈ। ਹੁਣ ਉਨ੍ਹਾਂ ਦੀ ਆਪਣੀ ਮਾਨਸਿਕ ਸਿਹਤ ਲਈ ਮੈਂ ਉਨ੍ਹਾਂ ਨੂੰ ਬੇਨਤੀ ਕਰਦੀ ਹਾਂ ਕਿ ਉਹ ਮੇਰੇ ਫੈਨ ਕਲੱਬਾਂ ‘ਚ ਸ਼ਾਮਲ ਹੋਣ, ਇਸ ਤਰ੍ਹਾਂ ਉਹ ਵੱਡੀ ਯੋਜਨਾ ‘ਚ ਸ਼ਾਮਲ ਹੋ ਜਾਣਗੇ।

Post DisclaimerOpinion/facts in this article are author\’s own and geopunjab.com does not assume any responsibility or liability for the same.If You Have Problem With This Article Plz Contact Our Team At Contact Us Page.

Leave a Reply

Your email address will not be published. Required fields are marked *