ਚੰਡੀਗੜ੍ਹ: ਭਾਰਤ-ਕੈਨੇਡਾ ਵਿਚਾਲੇ ਚੱਲ ਰਹੇ ਕੁੱਟਨੀਤਿਕ ਵਿਵਾਦ ਤੇ ਸੰਸਾਰ ਭਰ ਦੀਆਂ ਨਜ਼ਰਾਂ ਹਨ। ਹਲਾਂਕਿ ਕੈਨੇਡਾ ਨੇ ਜੋ ਦੋਸ਼ ਭਾਰਤ ਦੇ ਸਿਰ ਤੇ ਮੜਿਆ ਹੈ, ਭਾਰਤ ਉਸ ਦੋਸ਼ ਨੂੰ ਨਕਾਰਦਾ ਹੋਇਆ ਨਜ਼ਰ ਆਇਆ ਹੈ। ਦੋਹਾਂ ਦੇਸ਼ਾਂ ਨੇ ਆਪਣੇ-ਆਪਣੇ ਨਾਗਰਿਕਾਂ ਲਈ ਟ੍ਰੈਵਲ ਅਡਵਾਇਜ਼ਰੀ ਜਾਰੀ ਕੀਤੀ ਹੈ। ਹੁਣ ਭਾਰਤੀ ਕੇਂਦਰੀ ਏਜੰਸੀਆਂ ਨੇ ਵੀ ਭਾਰਤ ਵਿਚ ਖਾਲਿਸਤਾਨ ਲਈ ਆਵਾਜ਼ ਉਠਾਉਣ ਖਿਲਾਫ਼ ਸ਼ਿੰਕਜਾਂ ਕੱਸਣਾ ਸ਼ੁਰੂ ਕਰ ਦਿੱਤਾ ਹੈ। ਅੱਜ ਕੇਂਦਰੀ ਜਾਂਚ ਏਜੰਸੀ NIA ਵੱਲੋਂ ਪੰਜਾਬ, ਹਰਿਆਣਾ, ਰਾਜਸਥਾਨ, ਦਿੱਲੀ ਐਨਸੀਆਰ, ਉੱਤਰਾਖੰਡ ਅਤੇ ਉੱਤਰ ਪ੍ਰਦੇਸ਼ ਵਿੱਚ ਚਾਰ ਦਰਜਨ ਤੋਂ ਵੱਧ ਯਾਨੀ ਕਰੀਬ 50 ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਹੈ।
Punjab ‘ਚ ਕੇਂਦਰੀ ਏਜੰਸੀ ਦਾ ਐਕਸ਼ਨ, ਪਿੰਡਾਂ-ਸ਼ਹਿਰਾਂ ‘ਚ Police ਹੀ Police ! | NIA Action on Khalistan | D5
ਅੱਤਵਾਦੀਆਂ, ਡਰੱਗ ਡੀਲਰਾਂ ਅਤੇ ਗੈਂਗਸਟਰਾਂ ਵਿਚਾਲੇ ਗਠਜੋੜ ਨੂੰ ਖਤਮ ਕਰਨ ਲਈ NIA ਰਾਹੀਂ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ। ਬੀਤੇ ਦਿਨ ਭਾਰਤ ਦੀ ਟੋਪ ਏਜੰਸੀਆਂ ਵੱਲੋਂ ਦਿੱਲੀ ਵਿਚ ਮੀਟਿੰਗ ਕੀਤੀ ਗਈ ਸੀ। ਜਿਸ ਵਿਚ IB, RAW, NIA ਦੇ ਮੁੱਖੀ ਸਨ। ਇਸ ਮੀਟਿੰਗ ਤੋਂ ਬਾਅਦ ਏਜੰਸਿਆਂ ਐਕਸ਼ਨ ਮੋਡ ‘ਚ ਨਜ਼ਰ ਆ ਰਹੀਆਂ ਹਨ। ਫਿਲਹਾਲ NIA ਨੇ ਇਸ ਮਾਮਲੇ ‘ਤੇ ਅਧਿਕਾਰਤ ਤੌਰ ‘ਤੇ ਕੋਈ ਟਿੱਪਣੀ ਨਹੀਂ ਕੀਤੀ ਹੈ।
The post NIA ਵੱਲੋਂ ਪੰਜਾਬ, ਹਰਿਆਣਾ ਸਮੇਤ ਹੋਰ 4 ਸੂਬਿਆਂ ‘ਚ ਛਾਪੇਮਾਰੀ appeared first on D5 News.
