dismissal of SHO Navdeep Singh
Dhillon Brothers Suicide Case.
ਜਲੰਧਰ ਦੇ ਢਿੱਲੋਂ ਭਰਾਵਾਂ ਮਾਨਵਜੀਤ ਅਤੇ ਜਸ਼ਨਬੀਰ ਦੇ ਖੁਦਕੁਸ਼ੀ ਮਾਮਲੇ ਵਿੱਚ ਲੋੜੀਂਦੇ ਇੰਸਪੈਕਟਰ ਨਵਦੀਪ ਸਿੰਘ, ਏਐਸਆਈ ਬਲਵਿੰਦਰ ਸਿੰਘ ਅਤੇ ਮਹਿਲਾ ਕਾਂਸਟੇਬਲ ਜਗਜੀਤ ਕੌਰ ਨੂੰ ਅਦਾਲਤ ਤੋਂ ਵੱਡਾ ਝਟਕਾ ਲੱਗਾ ਹੈ। ਵਧੀਕ ਸੈਸ਼ਨ ਜੱਜ ਕਪੂਰਥਲਾ ਅਜਾਇਬ ਸਿੰਘ ਦੀ ਅਦਾਲਤ ਨੇ ਭਗੌੜੇ ਪੁਲਿਸ ਮੁਲਾਜ਼ਮਾਂ ਦੀ ਅਗਾਊਂ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ ਹੈ।ਇਸ ਮਾਮਲੇ ਦੀ ਸੁਣਵਾਈ ਪਹਿਲਾਂ 19 ਸਤੰਬਰ ਨੂੰ ਹੋਣੀ ਸੀ ਪਰ ਕੋਈ ਫੈਸਲਾ ਨਹੀਂ ਹੋਇਆ ਸੀ। ਜ਼ਮਾਨਤ ਪਟੀਸ਼ਨ ‘ਤੇ ਵਿਚਾਰ ਕਰਨ ਤੋਂ ਪਹਿਲਾਂ ਅਦਾਲਤ ਨੇ ਇਸ ਮਾਮਲੇ ‘ਚ ਪੁਲਿਸ ਤੋਂ ਰਿਕਾਰਡ ਤਲਬ ਕੀਤਾ ਸੀ। ਨਾਲ ਹੀ ਹੁਕਮ ਦਿੱਤਾ ਕਿ ਰਿਕਾਰਡ ਦੇਖਣ ਤੋਂ ਬਾਅਦ 21 ਸਤੰਬਰ ਨੂੰ ਅਗਾਊਂ ਜ਼ਮਾਨਤ ‘ਤੇ ਫੈਸਲਾ ਲਿਆ ਜਾਵੇਗਾ।
ਵੀਰਵਾਰ ਨੂੰ ਐਡੀਸ਼ਨਲ ਸੈਸ਼ਨ ਜੱਜ ਅਜਾਇਬ ਸਿੰਘ ਦੀ ਅਦਾਲਤ ‘ਚ ਪੁਲਸ ਰਿਕਾਰਡ ਦੀ ਪੜਤਾਲ ਕਰਨ ‘ਤੇ ਉਨ੍ਹਾਂ ਤਿੰਨਾਂ ਨੂੰ ਅਗਾਊਂ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ।
ਤਿੰਨਾਂ ਪੁਲਸ ਮੁਲਾਜ਼ਮ ਇੰਸਪੈਕਟਰ ਨਵਦੀਪ ਸਿੰਘ, ਥਾਣਾ ਸਦਰ ਦੇ ਤਤਕਾਲੀ ਮੁਨਸ਼ੀ ਏ.ਐੱਸ.ਆਈ. ਸਿੰਘ ਅਤੇ ਲੇਡੀ ਕਾਂਸਟੇਬਲ ਜਗਜੀਤ ਕੌਰ ਫਰਾਰ ਚੱਲ ਰਹੇ ਹਨ।
ਮਾਨਵਜੀਤ ਅਤੇ ਜਸ਼ਨਬੀਰ ਨੇ ਥਾਣੇ ਦੇ ਤਿੰਨ ਮੁਲਾਜ਼ਮਾਂ ਦੀ ਧੱਕੇਸ਼ਾਹੀ ਤੋਂ ਤੰਗ ਆ ਕੇ ਦੋਵੇਂ ਭਰਾਵਾਂ ਨੇ ਗੋਇੰਦਵਾਲ ਸਾਹਿਬ ਦੇ ਪੁਲ ਤੋਂ ਬਿਆਸ ਦਰਿਆ ਵਿੱਚ ਛਾਲ ਮਾਰ ਦਿੱਤੀ।ਘਟਨਾ 16 ਅਗਸਤ ਨੂੰ ਵਾਪਰੀ ਸੀ।
Post DisclaimerOpinion/facts in this article are author\’s own and geopunjab.com does not assume any responsibility or liability for the same.If You Have Problem With This Article Plz Contact Our Team At Contact Us Page.
