ਅਦਾਲਤ ਨੇ ਮੰਤਰੀ ਸੰਦੀਪ ਸਿੰਘ ਨੂੰ ਸ਼ਰਤੀਆ ਦਿੱਤੀ ਅਗਾਊਂ ਜ਼ਮਾਨਤ


ਚੰਡੀਗੜ੍ਹ ਜ਼ਿਲ੍ਹਾ ਅਦਾਲਤ ਨੇ ਹਰਿਆਣਾ ਦੀ ਖੱਟਰ ਸਰਕਾਰ ‘ਚ ਮੰਤਰੀ ਸੰਦੀਪ ਸਿੰਘ ਨੂੰ ਸ਼ਰਤੀਆ ਅਗਾਊਂ ਜ਼ਮਾਨਤ ਦੇ ਦਿੱਤੀ ਹੈ। ਅਦਾਲਤ ਨੇ ਮੰਤਰੀ ਦੀ ਜ਼ਮਾਨਤ ਪਟੀਸ਼ਨ ਨੂੰ ਸਵੀਕਾਰ ਕਰਦੇ ਹੋਏ ਮੌਜੂਦਾ ਹਾਲਾਤਾਂ ਦੇ ਮੱਦੇਨਜ਼ਰ ਉਸ ਨੂੰ 10 ਦਿਨਾਂ ਦੇ ਅੰਦਰ ਹੇਠਲੀ ਅਦਾਲਤ ਦੇ ਸਾਹਮਣੇ ਆਤਮ ਸਮਰਪਣ ਕਰਨ ਦੀ ਸ਼ਰਤ ਰੱਖੀ ਹੈ ਅਤੇ ਉਸ ਨੂੰ 1 ਲੱਖ ਰੁਪਏ ਦਾ ਮੁਚੱਲਕਾ ਵੀ ਭਰਨਾ ਹੋਵੇਗਾ।
ਸੰਦੀਪ ਸਿੰਘ ਦੀ ਜ਼ਮਾਨਤ ਪਟੀਸ਼ਨ ਮਨਜ਼ੂਰ ਕਰ ਲਈ ਗਈ ਹੈ।ਸੁਪਰੀਮ ਕੋਰਟ (ਐਸਸੀ) ਅਤੇ ਉੱਤਰਾਖੰਡ ਨੈਨੀਤਾਲ ਹਾਈ ਕੋਰਟ ਦੇ ਫੈਸਲਿਆਂ ਨੂੰ ਵੀ ਅਜਿਹਾ ਕਰਨ ਲਈ ਆਧਾਰ ਦੱਸਿਆ ਗਿਆ ਹੈ।ਸੰਦੀਪ ਸਿੰਘ ਦੇ ਵਕੀਲ ਰਬਿੰਦਰ ਪੰਡਿਤ ਨੇ ਇਸ ਫੈਸਲੇ ਦਾ ਹਵਾਲਾ ਦਿੱਤਾ ਹੈ। ਉੱਤਰਾਖੰਡ ਹਾਈ ਕੋਰਟ ਨੇ 24 ਅਗਸਤ, 2023 ਨੂੰ ਸੌਭਾਗਿਆ ਭਗਤ ਬਨਾਮ ਉੱਤਰਾਖੰਡ ਸਰਕਾਰ ਦੀ ਸਾਲ 2021 ਲਈ ਜ਼ਮਾਨਤ ਪਟੀਸ਼ਨ ਦੇ ਮਾਮਲੇ ਵਿੱਚ ਇਸ ਨੂੰ ਆਧਾਰ ਬਣਾਇਆ। ਇਸ ਤੋਂ ਇਲਾਵਾ ਮਹਿਦੂਮ ਬਾਵਾ ਬਨਾਮ ਸੀਬੀਆਈ ਵਿੱਚ ਸੁਪਰੀਮ ਕੋਰਟ ਦੇ 2023 ਦੇ ਫੈਸਲੇ ਨੂੰ ਵੀ ਆਧਾਰ ਬਣਾਇਆ ਗਿਆ ਸੀ।ਸੁਪਰੀਮ ਕੋਰਟ ਨੇ ਪਾਇਆ ਸੀ ਕਿ ਕੁਝ ਅਦਾਲਤਾਂ ਮੁਲਜ਼ਮ ਨੂੰ ਸੰਮਨ ਦੇ ਹੁਕਮਾਂ ’ਤੇ ਪੇਸ਼ ਹੋਣ ਤੋਂ ਬਾਅਦ ਰਿਮਾਂਡ ’ਤੇ ਲੈਣ ਦੇ ਹੁਕਮ ਦਿੰਦਿਆਂ ਹਨ। ਅਜਿਹੇ ਹਾਲਾਤ ‘ਚ ਦੋਸ਼ੀ ਨੂੰ ਗ੍ਰਿਫਤਾਰ ਕਰਨ ‘ਤੇ ਜ਼ਮਾਨਤ ਦਾ ਹੱਕਦਾਰ ਸੀ।

Post DisclaimerOpinion/facts in this article are author\’s own and geopunjab.com does not assume any responsibility or liability for the same.If You Have Problem With This Article Plz Contact Our Team At Contact Us Page.

Leave a Reply

Your email address will not be published. Required fields are marked *