ਕੇਂਦਰ ਵੱਲੋਂ ਪੈਨਸ਼ਨਰਾਂ ਨੂੰ ਝਟਕਾ
ਪੈਨਸ਼ਨਰਾਂ ਨੂੰ ਕੇਂਦਰ ਸਰਕਾਰ ਨੇ ਝਟਕਾ ਦਿੱਤਾ ਹੈ। ਲੋਕ ਸਭਾ ਚੋਣਾਂ ਨੇੜੇ ਹੋਣ ਕਰਕੇ ਪੈਨਸ਼ਨਾਂ ਵਧਾਉਣ ਦੀ ਉਮੀਦ ਲਾਈ ਬੈਠੇ ਲੋਕਾਂ ਨੂੰ ਸਰਕਾਰ ਨੇ ਸਪਸ਼ਟ ਕਰ ਦਿੱਤਾ ਹੈ ਕਿ ਪੈਨਸ਼ਨਾਂ ਨਹੀਂ ਵਧਣਗੀਆਂ। ਇਸ ਬਾਰੇ ਕੇਂਦਰੀ ਅਮਲਾ ਰਾਜ ਮੰਤਰੀ ਜਤਿੰਦਰ ਸਿੰਘ ਨੇ ਕਿਹਾ ਕਿ ਘੱਟੋ-ਘੱਟ ਪੈਨਸ਼ਨ/ਪਰਿਵਾਰਕ ਪੈਨਸ਼ਨ ਵਧਾਉਣ ਦਾ ਅਜੇ ਕੋਈ ਪ੍ਰਸਤਾਵ ਨਹੀਂ। ਉਨ੍ਹਾਂ ਨੇ ਬੁੱਧਵਾਰ ਨੂੰ ਲੋਕ ਸਭਾ ਵਿੱਚ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਕਿਹਾ ਕਿ ਕੇਂਦਰ ਸਰਕਾਰ ਅਧੀਨ ਘੱਟੋ-ਘੱਟ ਪੈਨਸ਼ਨ/ਪਰਿਵਾਰਕ ਪੈਨਸ਼ਨ 9,000 ਰੁਪਏ ਮਹੀਨਾ ਹੈ।
MLA ‘ਤੇ ਕਾਰਵਾਈ, ਬੋਲਣ ਦੀ ਮਿਲੀ ਸਜ਼ਾ? Akali Leader ਕੱਢ ਲਿਆਇਆ ਪੱਕੇ ਸਬੂਤ! | D5 Channel Punjabi
ਉਨ੍ਹਾਂ ਕਿਹਾ ਕਿ 20,93,462 ਪਰਿਵਾਰਕ ਪੈਨਸ਼ਨਰਾਂ ਸਣੇ ਕੁੱਲ 44,81,245 ਪੈਨਸ਼ਨਰ ਹਨ ਤੇ ਸਰਕਾਰ ਨੇ 2022-23 ਦੌਰਾਨ ਉਨ੍ਹਾਂ ਉੱਤੇ 2,41,777.55 ਕਰੋੜ ਰੁਪਏ ਖਰਚ ਕੀਤੇ ਹਨ। ਉਨ੍ਹਾਂ ਕਿਹਾ ਕਿ ਪੈਨਸ਼ਨਰ/ਪਰਿਵਾਰਕ ਪੈਨਸ਼ਨਰ ਸਮੇਂ-ਸਮੇਂ ’ਤੇ ਕੀਮਤਾਂ ਵਿੱਚ ਬਦਲਾਅ ਦੇ ਆਧਾਰ ’ਤੇ ਮਹਿੰਗਾਈ ਰਾਹਤ ਦੇ ਹੱਕਦਾਰ ਹਨ।
Post DisclaimerOpinion/facts in this article are author\’s own and geopunjab.com does not assume any responsibility or liability for the same.If You Have Problem With This Article Plz Contact Our Team At Contact Us Page.
