ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਦੇ ਮੁੱਖ ਗੇਟ ‘ਤੇ ਲਹਿਰਾਏ ਗਏ ਖਾਲਿਸਤਾਨ ਦੇ ਝੰਡੇ
ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਭਵਨ ਦੇ ਮੁੱਖ ਦੁਆਰ ਨੇੜੇ ਖਾਲਿਸਤਾਨ ਦਾ ਝੰਡਾ ਲਹਿਰਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਸਵੇਰੇ ਸਥਾਨਕ ਲੋਕਾਂ ਨੇ ਵਿਧਾਨ ਸਭਾ ਭਵਨ ਦੇ ਮੁੱਖ ਗੇਟ ‘ਤੇ ਖਾਲਿਸਤਾਨ ਦਾ ਝੰਡਾ ਦੇਖਿਆ ਅਤੇ ਪੁਲਿਸ ਨੂੰ ਸੂਚਨਾ ਦਿੱਤੀ। ਇਸ ਤੋਂ ਬਾਅਦ ਪੁਲੀਸ ਟੀਮ ਮੌਕੇ ’ਤੇ ਪੁੱਜੀ ਅਤੇ ਵਿਧਾਨ ਸਭਾ ਦੇ ਮੁੱਖ ਦੁਆਰ ਦੇ ਨਾਲ ਲੱਗੇ ਝੰਡੇ ਨੂੰ ਹਟਾ ਦਿੱਤਾ ਗਿਆ। ਵਿਧਾਨ ਸਭਾ ਦੀਆਂ ਕੰਧਾਂ ‘ਤੇ ਵੀ ਖਾਲਿਸਤਾਨ ਲਿਖਿਆ ਹੋਇਆ ਹੈ। ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਇਹ ਝੰਡੇ ਇੱਥੇ ਕਿਸ ਨੇ ਲਗਾਏ ਸਨ। ਕਾਂਗੜਾ ਦੇ ਐਸਪੀ ਖੁਸ਼ਹਾਲ ਸ਼ਰਮਾ ਨੇ ਦੱਸਿਆ ਕਿ ਇਹ ਘਟਨਾ ਦੇਰ ਰਾਤ ਜਾਂ ਸਵੇਰੇ ਵਾਪਰੀ ਹੋ ਸਕਦੀ ਹੈ। ਫਿਲਹਾਲ ਪੁਲਸ ਸਥਾਨਕ ਲੋਕਾਂ ਤੋਂ ਪੁੱਛਗਿੱਛ ਕਰ ਰਹੀ ਹੈ ਕਿ ਇਹ ਝੰਡੇ ਕਿਸ ਨੇ ਅਤੇ ਕਿਉਂ ਲਗਾਏ।
The post ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਦੇ ਮੁੱਖ ਗੇਟ ‘ਤੇ ਲਾਏ ਖਾਲਿਸਤਾਨ ਦੇ ਝੰਡੇ, ਮਚਾ ਹੱਡਕੈਪ, ਪੁਲਸ ਜਾਂਚ ‘ਚ ਜੁਟੀ appeared first on
