ਪੰਜਾਬੀ ਗਾਇਕ ਕਰਨ ਔਜਲਾ ਦਾ ਕਰੀਬੀ ਫਰਜ਼ੀ ਪਾਸਪੋਰਟ ਦੇ ਮਾਮਲੇ ‘ਚ ਪਟਿਆਲਾ ਤੋਂ ਗ੍ਰਿਫਤਾਰ


ਪਟਿਆਲਾ: ਕੁਝ ਦਿਨ ਪਹਿਲਾਂ ਪੰਜਾਬੀ ਗਾਇਕ ਕਰਨ ਔਜਲਾ ਦਾ ਇੱਕ ਵੀਡੀਓ ਵਾਇਰਲ ਹੋਇਆ ਸੀ। ਇਸ ਵੀਡੀਓ ‘ਚ ਕਰਨ ਔਜਲਾ ਦੇ ਫੰਕਸ਼ਨ ‘ਚ ਲਾਰੇਂਸ ਬਿਸ਼ਨੋਈ ਦੇ ਭਰਾ ਅਨਮੋਲ ਬਿਸ਼ਨੋਈ ਨੂੰ ਦੇਖਿਆ ਗਿਆ। ਹਾਲਾਂਕਿ ਕਰਨ ਔਜਲਾ ਨੇ ਇਸ ਵੀਡੀਓ ਨੂੰ ਲੈ ਕੇ ਸਫਾਈ ਦਿੱਤੀ ਹੈ। ਪਰ ਹੁਣ ਏਜੀਟੀਐਫ ਨੇ ਵੀਡੀਓ ਵਿੱਚ ਸ਼ਾਮਲ ਅਤੇ ਕਰਨ ਔਜਲਾ ਦੇ ਕਰੀਬੀ ਸ਼ਾਰਪੀ ਘਮਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਗ੍ਰਿਫਤਾਰੀ ਪਟਿਆਲਾ ਤੋਂ ਹੋਈ ਹੈ। ਸਰਕਾਰ ਨੇ ਮੀਟਿੰਗ ਦਾ ਸਥਾਨ ਬਦਲਿਆ, ਗੱਡੀਆਂ ਚੰਡੀਗੜ੍ਹ ਤੋਂ ਕਿਸੇ ਹੋਰ ਸ਼ਹਿਰ ਵੱਲ ਮੋੜ ਦਿੱਤੀਆਂ D5 ਚੈਨਲ ਪੰਜਾਬੀ ਸ਼ਾਰਪੀ ਕਰਨ ਔਜਲਾ ਦੇ ਕਰੀਬੀ ਹੈ ਅਤੇ ਕਰਨ ਦੇ ਸ਼ੋਅ ਦਾ ਆਯੋਜਨ ਵੀ ਕਰ ਰਿਹਾ ਹੈ। ਜਾਣਕਾਰੀ ਸਾਹਮਣੇ ਆਈ ਹੈ ਕਿ ਸ਼ਾਰਪੀ ਨੂੰ ਫਰਜ਼ੀ ਪਾਸਪੋਰਟ ਦੇ ਮਾਮਲੇ ‘ਚ ਹਿਰਾਸਤ ‘ਚ ਲਿਆ ਗਿਆ ਹੈ। ਪੁਲਿਸ ਨੇ ਸ਼ਾਰਪੀ ਦੇ ਨਾਲ ਅੱਠ ਹੋਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਵਿੱਚੋਂ ਕਈ ਟਰੈਵਲ ਏਜੰਟ ਦੱਸੇ ਜਾਂਦੇ ਹਨ। ਪੋਸਟ ਬੇਦਾਅਵਾ ਇਸ ਲੇਖ ਵਿੱਚ ਵਿਚਾਰ/ਤੱਥ ਲੇਖਕ ਦੇ ਆਪਣੇ ਹਨ ਅਤੇ geopunjab.com ਇਸਦੇ ਲਈ ਕੋਈ ਜ਼ਿੰਮੇਵਾਰੀ ਜਾਂ ਜ਼ਿੰਮੇਵਾਰੀ ਨਹੀਂ ਲੈਂਦਾ। ਜੇਕਰ ਤੁਹਾਨੂੰ ਇਸ ਲੇਖ ਨਾਲ ਕੋਈ ਸਮੱਸਿਆ ਹੈ ਤਾਂ ਕਿਰਪਾ ਕਰਕੇ ਸਾਡੇ ਸੰਪਰਕ ਪੰਨੇ ‘ਤੇ ਸਾਡੀ ਟੀਮ ਨਾਲ ਸੰਪਰਕ ਕਰੋ।

Leave a Reply

Your email address will not be published. Required fields are marked *