29/11/2026
ਪਟਿਆਲਾ ਨਿਊਜ਼ : ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜੂਡੋ ਟੂਰਨਾਮੈਂਟ ਕਰਵਾਇਆ ਗਿਆ।
ਜ਼ਿਲ੍ਹਾ ਜੂਡੋ ਐਸੋਸੀਏਸ਼ਨ ਦੇ ਸਕੱਤਰ ਅਤੇ ਜ਼ਿਲ੍ਹਾ ਟੂਰਨਾਮੈਂਟ ਕਮੇਟੀ ਦੇ ਜਨਰਲ ਸਕੱਤਰ ਚਰਨਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਪਟਿਆਲਾ ਜੂਡੋ ਐਸੋਸੀਏਸ਼ਨ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਬ ਜੂਨੀਅਰ ਜੂਡੋ ਚੈਂਪੀਅਨਸ਼ਿਪ ਹਰਸ਼ ਜੂਡੋ ਸਿਖਲਾਈ ਕੇਂਦਰ, ਸਾਹਿਬ ਨਗਰ, ਥੇੜੀ ਵਿਖੇ ਕਰਵਾਈ ਗਈ। ਅੱਜ ਲੜਕੀਆਂ ਦੇ ਮੁਕਾਬਲਿਆਂ ਵਿੱਚ-32 ਕਿਲੋ ਭਾਰ ਵਰਗ ਵਿੱਚ ਅਨਮੋਲ ਨੇ ਪਹਿਲਾ, ਸੰਜਨਾ ਨੇ ਦੂਜਾ, ਆਇਸ਼ਾ ਨੇ -40 ਕਿਲੋ ਭਾਰ ਵਰਗ ਵਿੱਚ ਪਹਿਲਾ, ਧਰਵੀ ਮਿੱਤਲ ਨੇ ਦੂਜਾ, ਲਵਸ਼ਕਾ ਤੇ ਵਿਸ਼ਾਲੀ ਨੇ ਤੀਜਾ, ਬਵਿਕਾ ਨੇ -48 ਕਿਲੋ ਭਾਰ ਵਰਗ ਵਿੱਚ ਪਹਿਲਾ, ਸੁਖਮਨੀ ਨੇ ਦੂਜਾ, ਨਮਨ ਨੇ 40 ਕਿਲੋ ਭਾਰ ਵਰਗ ਵਿੱਚ ਤੀਸਰਾ, 5 ਕਿਲੋ ਭਾਰ ਵਰਗ ਵਿੱਚ ਮਨਸੇ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 57 ਕਿਲੋ ਭਾਰ ਵਰਗ ਵਿੱਚ ਯਸ਼ਨੂਰ ਦੂਜੇ ਸਥਾਨ ’ਤੇ ਰਿਹਾ। ਵਰਗ ਵਿੱਚ ਵਿਪਨ ਜੋਤ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਲੜਕਿਆਂ ਦੇ ਮੁਕਾਬਲਿਆਂ ਵਿੱਚ -40 ਕਿਲੋ ਭਾਰ ਵਰਗ ਵਿੱਚ ਸੁਖਮਨ ਪਹਿਲੇ, ਲਵ ਦੂਜੇ, 45 ਕਿਲੋ ਭਾਰ ਵਰਗ ਵਿੱਚ ਫਤਿਹਵੀਰ ਸਿੰਘ ਪਹਿਲੇ ਅਤੇ ਮਨਜੋਤ ਸਿੰਘ ਦੂਜੇ ਸਥਾਨ ’ਤੇ ਰਿਹਾ। ਇਸ ਮੌਕੇ ਜੂਡੋ ਕੋਚ ਅਤੇ ਇੰਟਰਨੈਸ਼ਨਲ ਅਫਸਰ ਸੁਰਜੀਤ ਸਿੰਘ ਵਾਲੀਆ, ਹਰਿੰਦਰ ਸਿੰਘ ਸਾਕੀ, ਖਜ਼ਾਨਚੀ ਪਟਿਆਲਾ ਜੂਡੋ ਐਸੋਸੀਏਸ਼ਨ, ਇੰਦਰਪਾਲ ਸਿੰਘ ਸੋਨੀ ਸਕੱਤਰ ਫਰੀਡਮ ਫਾਈਟਰ ਐਸੋਸੀਏਸ਼ਨ ਪੰਜਾਬ, ਮੌਂਟੀ ਜੂਡੋ ਕੋਚ ਰਾਜੇਸ਼ ਕੁਮਾਰ ਅਤੇ ਪ੍ਰੈਸ ਇੰਚਾਰਜ ਜਸਵਿੰਦਰ ਸਿੰਘ ਅਤੇ ਸਮੂਹ ਜ਼ਿਲ੍ਹਿਆਂ ਦੇ ਖਿਡਾਰੀ ਹਾਜ਼ਰ ਸਨ।