ਪਟਿਆਲਾ ਨਿਊਜ਼: ਐਚਪੀਵੀ ਟੀਕਾਕਰਨ ਅਤੇ ਰੁਟੀਨ ਟੀਕਾਕਰਨ ਸਮੀਖਿਆ ਮੀਟਿੰਗ ਹੋਈ
ਸਿਹਤ ਵਿਭਾਗ ਪਟਿਆਲਾ ਵੱਲੋਂ ਸਿਵਲ ਸਰਜਨ ਦਫ਼ਤਰ ਵਿਖੇ ਸਿਵਲ ਸਰਜਨ ਡਾ: ਸੈਲੀ ਜੇਤਲੀ ਦੀ ਅਗਵਾਈ ਹੇਠ ਐੱਚ.ਪੀ.ਵੀ ਟੀਕਾਕਰਨ, ਰੁਟੀਨ ਟੀਕਾਕਰਨ ਅਤੇ ਯੂ-ਵਿਨ ਪੋਰਟਲ ਸਬੰਧੀ ਐੱਲ.ਐੱਚ.ਵੀ.ਜ਼ ਦੀ ਸਮੀਖਿਆ ਮੀਟਿੰਗ ਕੀਤੀ ਗਈ।
ਮੀਟਿੰਗ ਵਿੱਚ ਜੇ.ਐਸ.ਆਈ ਸਟੇਟ ਟੈਕਨੀਕਲ ਅਫ਼ਸਰ ਡਾ: ਇਸ਼ਿਤਾ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ। ਉਨ੍ਹਾਂ ਨੇ ਐਲਐਚਵੀਜ਼ ਨੂੰ 31 ਦਸੰਬਰ 2026 ਤੱਕ ਐਚਪੀਵੀ ਟੀਕਾਕਰਨ ਲਈ ਯੋਗ ਲੜਕੀਆਂ ਦੀ ਸੂਚੀ ਤਿਆਰ ਕਰਨ, ਨਿਯਮਤ ਟੀਕਾਕਰਨ ਰਿਪੋਰਟਾਂ ਅਤੇ U-WIN ਪੋਰਟਲ ‘ਤੇ ਲਗਾਏ ਗਏ ਟੀਕਾਕਰਨ ਦਾ ਸਹੀ ਰਿਕਾਰਡ ਰੱਖਣ ਲਈ ਕਿਹਾ।
ਇਸ ਮੌਕੇ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ: ਕੁਸ਼ਲਦੀਪ ਗਿੱਲ ਨੇ ਸਬੰਧਿਤ ਸਟਾਫ਼ ਨੂੰ ਟੀਕਾਕਰਨ ਪ੍ਰੋਗਰਾਮ ਨੂੰ ਸੁਚਾਰੂ ਢੰਗ ਨਾਲ ਲਾਗੂ ਕਰਨ ਅਤੇ ਰਿਪੋਰਟਿੰਗ ਪ੍ਰਣਾਲੀ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਕਿਹਾ |
ਇਸ ਮੌਕੇ ਪਟਿਆਲਾ ਜ਼ਿਲ੍ਹੇ ਦੇ ਸਮੂਹ ਐਲ.ਐਚ.ਵੀਜ਼, ਐਮ.ਓ ਬੀ.ਸੀ.ਜੀ ਡਾ.ਜਤਿੰਦਰ ਕੌਰ, ਗੀਤਾ ਰਾਣੀ ਕੰਪਿਊਟਰ ਸਹਾਇਕ, ਮਾਸ ਮੀਡੀਆ ਟੀਮ ਅਤੇ ਹੋਰ ਹਾਜ਼ਰ ਸਨ।
