02/11/2026
ਪਟਿਆਲਾ ਨਿਊਜ਼ : ਬਲਾਕ ਪ੍ਰਾਇਮਰੀ ਖੇਡਾਂ ਸ਼ੁਰੂ

ਪਟਿਆਲਾ ਨਿਊਜ਼ : ਬਲਾਕ ਪ੍ਰਾਇਮਰੀ ਖੇਡਾਂ ਸ਼ੁਰੂ

ਕਲੱਸਟਰ ਇੰਚਾਰਜ ਪ੍ਰਾਇਮਰੀ ਖੇਡਾਂ ਬਿੰਦੂ ਬਾਲਾ ਨੇ ਦੱਸਿਆ ਕਿ ਇਨ੍ਹਾਂ ਖੇਡਾਂ ਵਿੱਚ ਸ਼ਤਰੰਜ, ਤਾਈਕਵਾਂਡੋ, ਯੋਗਾ, ਅਥਲੈਟਿਕਸ, ਰੱਸਾਕਸ਼ੀ, ਕਰਾਟੇ, ਕੁਸ਼ਤੀ, ਸਰਕਲ ਕਬੱਡੀ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ। ਅੱਜ ਮੁੱਖ ਮਹਿਮਾਨ ਵਜੋਂ ਮੈਨੇਜਰ ਬਰਿੰਦਰ ਕੁਮਾਰ ਢੁੱਡੀਆ, ਪਿ੍ੰਸੀਪਲ ਡੌਲੀ ਲਾਰੋਆ ਅਤੇ ਐਚਓਡੀ ਸਪੋਰਟਸ ਡਾ: ਆਸਾ ਸਿੰਘ ਨੇ ਉਚੇਚੇ ਤੌਰ ‘ਤੇ ਪਹੁੰਚ ਕੇ ਖਿਡਾਰੀਆਂ ਨੂੰ ਆਸ਼ੀਰਵਾਦ ਦਿੱਤਾ | ਪ੍ਰਿੰਸੀਪਲ ਡੌਲੀ ਲਾਰੋਆ ਨੇ ਸਮੂਹ ਅਧਿਆਪਕਾਂ ਅਤੇ ਖਿਡਾਰੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਪੁਨਦੀਪ ਕੌਰ, ਜਸਪ੍ਰੀਤ ਕੌਰ, ਅਮਨਿੰਦਰ ਸਿੰਘ ਅਤੇ ਪ੍ਰੈੱਸ ਇੰਚਾਰਜ ਜਸਵਿੰਦਰ ਸਿੰਘ ਸਮੇਤ ਸਮੂਹ ਡਿਊਟੀ ਸਟਾਫ਼ ਹਾਜ਼ਰ ਸੀ |