ਬਹੁਤ ਸਾਰੀਆਂ ਸਮਾਜਿਕ ਪਾਰਟੀਆਂ ਰਾਜ ਦੇ ਮੁਖੀ ਹਨ. ਤੁਸੀਂ ਵੇਖਿਆ ਹੈ ਕਿ ਸਾਰੇ ਅਧਿਕਾਰਾਂ ਨੂੰ ਹਲਕੇ ਵਿੱਚ ਲਿਆ ਗਿਆ ਹੈ. ਇਸ ਲਈ ਐਤਕੀਂ ਬਸਪਾ ਨੂੰ ਇੱਕ ਮੌਕੇ ਦੇਣਾ ਚਾਹੀਦਾ ਹੈ| ਉਹ ਪਟਿਆਲਾ ਦਿਹਾਤੀ ਹਲਕੇ ਵੱਲੋਂ ਐਡਵੋਕੇਟ ਜਰਨੈਲ ਸਿੰਘ ਦੀ ਅਗਵਾਈ ਹੇਠ ਬਸਪਾ ਸੰਸਥਾਪਕ ਕਾਂਸੀ ਰਾਮ ਦੇ ਪ੍ਰੀਨਿਰਵਾਣ ਦਿਵਸ ਨੂੰ ਸਮਰਪਿਤ ਰੱਖੀ ਗਈ ਰੈਲੀ ਨੂੰ ਸੰਬੋਧਨ ਕਰ ਰਹੇ ਸਨ|
ਉਨ੍ਹਾਂ ਆਖਿਆ ਕਿ ਸੂਬੇ ਨੂੰ ਆਮ ਪੰਜਾਬੀ ਹੀ ਸੰਵਾਰ ਸਕਦੇ ਹਨ, ਰਜਵਾੜਿਆਂ ਤੇ ਸੱਤਾ ਲਾਲਸੀਆਂ ਦੇ ਇਹ ਵੱਸ ਦੀ ਗੱਲ ਨਹੀਂ ਹੈ| ਉਨ੍ਹਾਂ ਆਖਿਆ ਕਿ ਜਲਦੀ ਹੀ ਪੰਜਾਬ ਦੇ ਲੋਕਾਂ ਦੇ ਸਾਹਮਣੇ ਚੋਣ ਮੈਨੀਫੈਸਟੋ ਰੱਖਿਆ ਜਾਵੇਗਾ, ਜਿਸ ਦੇ ਸਾਰੇ ਵਾਅਦੇ ਪੁਗਾਏ ਜਾਣਗੇ| ਗਰੀਬ, ਮੱਧ ਵਰਗੀ ਤੇ ਸੁਚੇਤ ਲੋਕਾਂ ਦੀ ਤਰੱਕੀ ਲਈ ਬਸਪਾ ਹਮੇਸ਼ਾ ਯਤਨਸ਼ੀਲ ਹੈ ਤੇ ਪੰਜਾਬ ਲਈ ਕੌਮੀ ਮੁਖੀ ਕੁਮਾਰੀ ਮਾਇਆਵਤੀ ਚਿੰਤਤ ਹੈ| ਉਨ੍ਹਾਂ ਆਖਿਆ ਕਿ ਪੂਰੀ ਆਸ ਹੈ ਕਿ ਪੰਜਾਬੀ ਐਤਕੀਂ ਪੰਜਾਬ ਦੀ ਵਾਗਡੋਰ ਬਸਪਾ ਨੂੰ ਸੌਂਪਣਗੇ| ਇਸ ਮੌਕੇ ਪਾਰਟੀ ਦੇ ਕੇਂਦਰੀ ਇੰਚਾਰਜ ਵਿਮਲ ਕੁਮਾਰ, ਲੋਕ ਸਭਾ ਪਟਿਆਲਾ ਇੰਚਾਰਜ ਤੇ ਜਨਰਲ ਸਕੱਤਰ ਜੋਗਾ ਸਿੰਘ ਪਨੌਦੀਆ, ਅਮਰਜੀਤ ਸਿੰਘ ਜ਼ਲੂਰ, ਜ਼ੋਨ ਇੰਚਾਜਰਜ ਰਛਪਾਲ ਸਿੰਘ, ਕੁਲਵੰਤ ਸਿੰਘ ਮਹਿਤੋ, ਜੋਗਾ ਸਿੰਘ ਪਨੌਦੀਆ, ਸਰਬਜੀਤ ਸਿੰਘ ਖੇੜੀ, ਹਰਭਜਨ ਸਿੰਘ ਦੁੱਲਮਾਂ, ਬਲਜੀਤ ਸਿੰਘ ਸਲਾਣਾ ਸਮੇਤ ਹੋਰ ਆਗੂਆਂ ਵੀ ਸੰਬੋਧਨ ਕੀਤਾ|
