ਵਿਸ਼ਵ ਕੱਪ ਫੁੱਟਬਾਲ: ਅਰਜਨਟੀਨਾ ਨੇ ਮੈਕਸੀਕੋ ਨੂੰ 2-0 ਨਾਲ ਹਰਾਇਆ


ਲਿਓਨਲ ਮੇਸੀ ਦੇ ਗੋਲ ਦੀ ਬਦੌਲਤ ਅਰਜਨਟੀਨਾ ਨੇ ਇੱਥੇ ਮੈਕਸੀਕੋ ਨੂੰ 2-0 ਨਾਲ ਹਰਾ ਕੇ ਫੀਫਾ ਵਿਸ਼ਵ ਕੱਪ ਦੇ ਨਾਕਆਊਟ ਗੇੜ ਲਈ ਕੁਆਲੀਫਾਈ ਕਰਨ ਦੀਆਂ ਆਪਣੀਆਂ ਉਮੀਦਾਂ ਨੂੰ ਜਿਉਂਦਾ ਰੱਖਿਆ। ਮੇਸੀ ਨੇ 64ਵੇਂ ਮਿੰਟ ‘ਚ 25 ਗਜ਼ ਤੋਂ ਏਂਜਲ ਡੀ ਮਾਰੀਆ ਦੇ ਪਾਸ ‘ਤੇ ਗੋਲ ਕੀਤਾ। ਬਦਲਵੇਂ ਖਿਡਾਰੀ ਐਂਜੋ ਫਰਨਾਂਡੀਜ਼ ਨੇ 87ਵੇਂ ਮਿੰਟ ਵਿੱਚ ਟੀਮ ਲਈ ਦੂਜਾ ਗੋਲ ਕੀਤਾ। ਅਰਜਨਟੀਨਾ ਨੂੰ ਪਹਿਲੇ ਮੈਚ ਵਿੱਚ ਸਾਊਦੀ ਅਰਬ ਤੋਂ 1-2 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ।

Leave a Reply

Your email address will not be published. Required fields are marked *