ਪਟਿਆਲਾ-ਫੂਡ ਸੇਫਟੀ ਡਿਪਾਰਟਮੈਂਟ-ਫੈਸਟੀਵਲ-ਇੰਸਪੈਕਸ਼ਨ-ਸੈਂਪਲਿੰਗ: 547 ਕਿਲੋਮੀਟਰ

ਪਟਿਆਲਾ-ਫੂਡ ਸੇਫਟੀ ਡਿਪਾਰਟਮੈਂਟ-ਫੈਸਟੀਵਲ-ਇੰਸਪੈਕਸ਼ਨ-ਸੈਂਪਲਿੰਗ: 547 ਕਿਲੋਮੀਟਰ

ਤਿਉਹਾਰਾਂ ਦੇ ਮੱਦੇਨਜ਼ਰ ਲੋਕਾਂ ਨੂੰ ਖਾਣ-ਪੀਣ ਦਾ ਸੁਰੱਖਿਅਤ, ਸਾਫ਼-ਸੁਥਰਾ ਅਤੇ ਮਿਆਰੀ ਸਾਮਾਨ ਮੁਹੱਈਆ ਕਰਵਾਉਣ ਲਈ ਖ਼ੁਰਾਕ ਸੁਰੱਖਿਆ ਵਿਭਾਗ ਪਟਿਆਲਾ ਵੱਲੋਂ ਜ਼ਿਲ੍ਹੇ ਵਿੱਚ ਜਾਂਚ ਤੇ ਸੈਂਪਲਿੰਗ ਦੀ ਮੁਹਿੰਮ ਤੇਜ਼ ਕੀਤੀ ਜਾ ਰਹੀ ਹੈ| ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਕਿਸੇ ਵਸਤੂ ਵਿੱਚ ਮਿਲਾਵਟ ਜਾਂ ਨਿਰਧਾਰਤ ਮਾਪਦੰਡਾਂ ਦੀ ਉਲੰਘਣਾ ਦੀ ਪੁਸ਼ਟੀ ਨਿਰਧਾਰਤ ਵਿਗਿਆਨਕ ਜਾਂਚ ਅਤੇ ਜਿੱਥੇ ਲੋੜ ਹੋਵੇ, ਅਧਿਕਾਰਤ ਫੂਡ ਲੈਬਾਰਟਰੀ ਦੀ ਰਿਪੋਰਟ ਦੇ ਆਧਾਰ ’ਤੇ ਹੀ ਕੀਤੀ ਜਾਂਦੀ ਹੈ|

ਜ਼ਿਲ੍ਹਾ ਸਿਹਤ ਅਫ਼ਸਰ ਡਾ. ਗੁਰਪ੍ਰੀਤ ਕੌਰ ਨੇ ਦੱਸਿਆ ਕਿ ਪਿਛਲੇ ਹਫ਼ਤੇ ਦੌਰਾਨ ਟੀਮ ਵੱਲੋਂ ਮਠਿਆਈਆਂ, ਬੇਕਰੀ ਉਤਪਾਦਾਂ ਅਤੇ ਖਾਣ-ਪੀਣ ਦੀਆਂ ਵਸਤਾਂ ਤਿਆਰ ਕਰਨ, ਬਣਾਉਣ ਅਤੇ ਵੇਚਣ ਵਾਲੀਆਂ ਵੱਖ-ਵੱਖ ਇਕਾਈਆਂ ਦੀ ਵਿਸ਼ੇਸ਼ ਜਾਂਚ ਕੀਤੀ ਗਈ| ਜਾਂਚ ਦੌਰਾਨ ਮਿਲੀਆਂ ਕਮੀਆਂ ਨੂੰ ਰਿਕਾਰਡ ਕਰਦਿਆਂ 15 ਇੰਪਰੂਵਮੈਂਟ ਨੋਟਿਸ ਜਾਰੀ ਕੀਤੇ ਗਏ, ਜਦਕਿ ਬਿਨਾਂ ਸਫ਼ਾਈ ਵਾਲੀਆਂ ਸਥਿਤੀਆਂ ਮਿਲਣ ’ਤੇ ਇੱਕ ਯੂਨਿਟ ਦਾ ਚਲਾਨ ਵੀ ਕੀਤਾ ਗਿਆ| ਸਬੰਧਤ ਫੂਡ ਬਿਜ਼ਨਸ ਅਪਰੇਟਰਾਂ ਨੂੰ ਨਿਰਧਾਰਤ ਸਮੇਂ ਅੰਦਰ ਕਮੀਆਂ ਦੂਰ ਕਰਨ ਦੇ ਨਿਰਦੇਸ਼ ਦਿੱਤੇ ਗਏ|

ਡਾ. ਗੁਰਪ੍ਰੀਤ ਕੌਰ ਨੇ ਦੱਸਿਆ ਕਿ ਸਤੰਬਰ ਮਹੀਨੇ ਦੌਰਾਨ ਹੁਣ ਤੱਕ ਕੁੱਲ 38 ਇਨਫੋਰਸਮੈਂਟ ਸੈਂਪਲ ਭਰੇ ਗਏ, ਜਿਨ੍ਹਾਂ ਵਿੱਚੋਂ 20 ਸੈਂਪਲ ਖੋਆ, ਪਨੀਰ ਅਤੇ ਹੋਰ ਦੁੱਧ ਤੇ ਦੁੱਧ ਤੋਂ ਬਣੀਆਂ ਵਸਤਾਂ ਦੇ ਹਨ| ਇਹ ਸੈਂਪਲ ਮਿਲਾਵਟ ਦੀ ਜਾਂਚ ਅਤੇ ਨਿਰਧਾਰਤ ਫੂਡ ਸੇਫਟੀ ਤੇ ਗੁਣਵੱਤਾ ਮਾਪਦੰਡਾਂ ਦੀ ਪਾਲਣਾ ਦੀ ਪੁਸ਼ਟੀ ਲਈ ਲੈਬਾਰਟਰੀ ਭੇਜੇ ਗਏ ਹਨ| ਉਨ੍ਹਾਂ ਦੱਸਿਆ ਕਿ 23 ਸਤੰਬਰ ਨੂੰ ਫੂਡ ਸੇਫਟੀ ਟੀਮ ਵੱਲੋਂ ਸ਼ੰਭੂ ਬਾਰਡਰ ’ਤੇ ਇੱਕ ਵਾਹਨ ਨੂੰ ਰੋਕ ਕੇ ਲਗਭਗ 547 ਕਿਲੋ ਪਨੀਰ ਕਬਜ਼ੇ ਵਿੱਚ ਲਿਆ ਗਿਆ, ਜਿਸ ਦੀ ਸੁਰੱਖਿਆ ਅਤੇ ਗੁਣਵੱਤਾ ਦੀ ਪੁਸ਼ਟੀ ਲੋੜੀਂਦੀ ਸੀ| ਨਿਰਧਾਰਤ ਪ੍ਰਕਿਰਿਆ ਅਨੁਸਾਰ ਇਸ ਦੇ ਸੈਂਪਲ ਲੈ ਕੇ ਲੈਬਾਰਟਰੀ ਜਾਂਚ ਲਈ ਭੇਜੇ ਗਏ ਹਨ| ਉਨ੍ਹਾਂ ਕਿਹਾ ਕਿ ਇਸ ਪਨੀਰ ਦੀ ਅੰਤਿਮ ਸਥਿਤੀ ਲੈਬਾਰਟਰੀ ਰਿਪੋਰਟ ਦੇ ਆਧਾਰ ’ਤੇ ਹੀ ਨਿਰਧਾਰਤ ਕੀਤੀ ਜਾਵੇਗੀ|

Leave a Reply

Your email address will not be published. Required fields are marked *