ਨਗਰ ਨਿਗਮ ਪਟਿਆਲਾ ਵੱਲੋਂ ਲੰਮੇ ਸਮੇਂ ਤੋਂ ਸੀਵਰੇਜ ਅਤੇ ਪਾਣੀ ਦੇ ਬਿੱਲਾਂ ਦੀ ਅਦਾਇਗੀ ਨਾ ਕਰਨ ਵਾਲੇ ਡਿਫਾਲਟਰਾਂ ਵਿਰੁੱਧ ਮੁਹਿੰਮ ਵਿੱਢੀ ਗਈ ਹੈ| ਮੇਅਰ ਕੁੰਦਨ ਗੋਗੀਆ ਅਤੇ ਵਧੀਕ ਕਮਿਸ਼ਨਰ ਸਿਮਰਪ੍ਰੀਤ ਕੌਰ ਦੀ ਰਹਿਨੁਮਾਈ ਹੇਠ ਸੁਪਰਡੈਂਟ ਮੁਕੇਸ਼ ਦੀਕਸ਼ਿਤ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਅੱਜ ਨਿਗਮ ਦੀਆਂ ਟੀਮਾਂ ਨੇ ਸ਼ਹਿਰ ਦੇ ਮੁੱਖ ਵਪਾਰਕ ਤੇ ਰਿਹਾਇਸ਼ੀ ਇਲਾਕਿਆਂ ਲੀਲਾ ਭਵਨ, ਤ੍ਰਿਪੜੀ ਅਤੇ ਫੋਕਲ ਪੁਆਇੰਟ ਵਿੱਚ ਛਾਪੇ ਮਾਰੇ| ਇਸ ਕਾਰਵਾਈ ਦੀ ਅਗਵਾਈ ਇੰਸਪੈਕਟਰ ਗੋਲਡੀ ਕਲਿਆਣ ਨੇ ਕੀਤੀ, ਜਿਨ੍ਹਾਂ ਨਾਲ ਜੂਨੀਅਰ ਸਹਾਇਕ ਸੁਮੀਤ ਭਾਰਦਵਾਜ, ਸੁਭਾਸ਼, ਹਰਵਿੰਦਰ ਸਿੰਘ ਅਤੇ ਹੋਰ ਮੁਲਾਜ਼ਮ ਸ਼ਾਮਲ ਸਨ| ਟੀਮ ਨੇ ਕਾਰਵਾਈ ਦੌਰਾਨ ਬਕਾਇਆ ਬਿੱਲ ਨਾ ਭਰਨ ਵਾਲੇ ਖ਼ਪਤਕਾਰਾਂ ਦੇ ਦੋ ਸੀਵਰੇਜ ਕੁਨੈਕਸ਼ਨ ਮੌਕੇ ’ਤੇ ਹੀ ਕੱਟਣ ਤੋਂ ਇਲਾਵਾ ਲਗਪਗ 400 ਡਿਫਾਲਟਰਾਂ ਨੂੰ ਰਿਕਵਰੀ ਨੋਟਿਸ ਜਾਰੀ ਕੀਤੇ| ਨਿਗਮ ਟੀਮ ਦੇ ਸਖ਼ਤ ਰੁਖ਼ ਨੂੰ ਦੇਖਦਿਆਂ ਕਈ ਖ਼ਪਤਕਾਰਾਂ ਵੱਲੋਂ ਮੌਕੇ ’ਤੇ ਹੀ ਭੁਗਤਾਨ ਕੀਤਾ ਗਿਆ, ਜਿਸ ਸਦਕਾ ਟੀਮ ਵੱਲੋਂ ਲਗਪਗ ਢਾਈ ਲੱਖ ਰੁਪਏ ਦੀ ਮੌਕੇ ’ਤੇ ਹੀ ਰਿਕਵਰੀ ਕੀਤੀ ਗਈ|
ਮੇਅਰ ਕੁੰਦਨ ਗੋਗੀਆ ਅਤੇ ਵਧੀਕ ਕਮਿਸ਼ਨਰ ਸਿਮਰਪ੍ਰੀਤ ਕੌਰ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀਂ ਕਾਰਵਾਈ ਜਾਂ ਕੁਨੈਕਸ਼ਨ ਕੱਟੇ ਜਾਣ ਤੋਂ ਬਚਣ ਲਈ ਆਪਣੇ ਬਕਾਏ ਤੁਰੰਤ ਜਮ੍ਹਾਂ ਕਰਵਾਉਣ| ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਜਿਨ੍ਹਾਂ ਖ਼ਪਤਕਾਰਾਂ ਦਾ ਮੋਬਾਈਲ ਨੰਬਰ ਅਜੇ ਤੱਕ ਸਿਸਟਮ ਵਿੱਚ ਦਰਜ ਨਹੀਂ ਹੈ, ਉਹ ਤੁਰੰਤ ਨਗਰ ਨਿਗਮ ਦੇ ਦਫ਼ਤਰ ਆ ਕੇ ਆਪਣਾ ਮੋਬਾਈਲ ਨੰਬਰ ਰਜਿਸਟਰ ਕਰਵਾਉਣ, ਜਿਸ ਮਗਰੋਂ ਹਰੇਕ ਵਿਅਕਤੀ ਦਾ ਬਿੱਲ ਬਣਦਿਆਂ ਹੀ ਨਿਗਮ ਵੱਲੋਂ ਐੱਸ ਐੱਮ ਐੱਸ ਰਾਹੀਂ ਸੂਚਿਤ ਕੀਤਾ ਜਾਵੇਗਾ| ਹਾਲਾਂਕਿ ਪੰਜਾਬ ਸਰਕਾਰ ਦੇ ‘ਐਮ-ਸੇਵਾ ਪੋਰਟਲ’ ਰਾਹੀਂ ਹਰ ਵਿਅਕਤੀ ਘਰ ਬੈਠ ਸਕਦਾ ਹੈ।
ਔਨਲਾਈਨ ਸਿਸਟਮ ਨਾਲ ਚੱਲਣ ਦੀ ਸ਼ਿਕਾਇਤ
ਸ਼ਹਿਰ ਨਗਰ ਨਿਗਮ ਵਿੱਚ ਆਨਲਾਈਨ ਜਾ ਸਕਣ ਵਾਲਾ ਹੈ। ਸ਼ਹਿਰ ਅਜੇ ਵੀ ਸ਼ਹਿਰ ਵਿੱਚ ਹੈ। ਕੁਝ ਲੋਕਾਂ ਨੇ ਇਹ ਵੀ ਗਿਲਾ ਕੀਤਾ ਕਿ ਉਨ੍ਹਾਂ ਨੂੰ ਆਪਣੇ ਬਕਾਏ ਬਾਰੇ ਪੁਖ਼ਤਾ ਰਿਪੋਰਟ ਨਹੀ ਦਿੱਤੀ ਜਾ ਰਹੀ| ਨਿਗਮ ਦੀ ਇੱਕ ਬਰਾਂਚ ਦੇ ਕਰਮਚਾਰੀ ਨੇ ਦੱਸਿਆ ਕਿ ਅੱਜ ਸਵੇਰ ਤੋਂ ਨੈੱਟ ਸਿਸਟਮ ਹੌਲੀ ਚੱਲਣ ਕਾਰਨ ਦਫ਼ਤਰੀ ਕੰਮ-ਕਾਜ ਪ੍ਰਭਾਵਿਤ ਰਿਹਾ| ਇਸ ਸਬੰਧੀ ਸਬੰਧੀ ਮੇਅਰ ਨਾਲ ਫੋਨ ’ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਮੇਅਰ ਨੇ ਫੋਨ ਨਹੀ ਉਠਾਇਆ|
