ਸਮਾਣਾ ਵਿੱਚ ‘ਆਪ’ ਦੀ ਸਿਆਸੀ ਜੰਗ

ਸਮਾਣਾ ਵਿੱਚ ‘ਆਪ’ ਦੀ ਸਿਆਸੀ ਜੰਗ

ਸਮਾਣਾ ਵਿਧਾਨ ਸਭਾ ਹਲਕੇ ਦੇ ਆਗਾਮੀ ਚੋਣ ਪਿੜ ਲਈ ਆਮ ਆਦਮੀ ਪਾਰਟੀ (ਆਪ) ਦੇ ਤਿੰਨਾਂ ਦਾਅਵੇਦਾਰਾਂ ਦਾ ਸਿਆਸੀ ਫੋਕਸ ਪਟਿਆਲਾ ਸ਼ਹਿਰ ਨਾਲ ਜੁੜੇ ਪਿੰਡਾਂ ਅਤੇ ਇਲਾਕਿਆਂ ’ਤੇ ਕੇਂਦਰਿਤ ਹੋ ਗਿਆ ਹੈ| ਸਮਾਣਾ ਹਲਕੇ ਦਾ ਕਾਫੀ ਹਿੱਸਾ ਪਟਿਆਲਾ ਤਹਿਸੀਲ ਅਤੇ ਸ਼ਹਿਰ ਦੇ ਆਸ-ਪਾਸ ਪੈਂਦਾ ਹੈ, ਜਿਸ ਕਾਰਨ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਹਨ| ‘ਆਪ’ ਵੱਲੋਂ ਟਿਕਟ ਦੇ ਤਿੰਨ ਦਾਅਵੇਦਾਰਾਂ ਮੌਜੂਦਾ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ, ਹਲਕਾ ਇੰਚਾਰਜ ਸੁਰਜੀਤ ਸਿੰਘ ਰੱਖੜਾ ਅਤੇ ਮੰਡੀਕਰਨ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰੱਸਟ ਵੱਲੋਂ ਪਟਿਆਲਾ ਖੇਤਰ ਨੂੰ ਪਹਿਲ ਦਿੱਤੀ ਜਾ ਰਹੀ ਹੈ| ਸਿਆਸੀ ਮਾਹਿਰਾਂ ਮੁਤਾਬਕ ਸੁਰਜੀਤ ਸਿੰਘ ਰੱਖੜਾ ਦੀ ਇਸ ਖੇਤਰ ਵਿੱਚ ਪੁਰਾਣੀ ਪਕੜ ਹੈ, ਜਿਸ ਨੂੰ ਉਹ ਕਾਇਮ ਰੱਖਣਾ ਚਾਹੁੰਦੇ ਹਨ| ਉੱਥੇ ਹੀ, ਜੌੜਾਮਾਜਰਾ ਅਤੇ ਬਰਸਟ ਵੀ ਇਸ ਖੇਤਰ ਵਿੱਚ ਆਪਣੀ ਪੈਂਠ ਕਮਜ਼ੋਰ ਨਹੀਂ ਪੈਣ ਦੇਣਾ ਚਾਹੁੰਦੇ| ਇਸ ਸਮੇਂ ਹਲਕੇ ਵਿੱਚ ਪੋਸਟਰ ਵਾਰ ਵੀ ਭਖ ਚੁੱਕੀ ਹੈ, ਜਿਸ ਵਿੱਚ ਹਰਚੰਦ ਸਿੰਘ ਬਰੱਸਟ ਅੱਗੇ ਨਜ਼ਰ ਆ ਰਹੇ ਹਨ| ਲੋਕ ਮਿਲਣੀਆਂ ਵਿੱਚ ਰੱਖੜਾ ਅਤੇ ਨੁੱਕੜ ਬੈਠਕਾਂ ਵਿੱਚ ਜੌੜਾਮਾਜਰਾ ਆਪਣੀ ਮੁਹਾਰਤ ਦਿਖਾ ਰਹੇ ਹਨ| ਹਾਲਾਂਕਿ ਤਿੰਨੋਂ ਆਗੂ ਟਿਕਟ ਮਿਲਣ ਪ੍ਰਤੀ ਪੂਰੀ ਤਰ੍ਹਾਂ ਆਸ਼ਾਵਾਦੀ ਹਨ, ਪਰ ਅਸਲ ਫੈਸਲਾ ਪਾਰਟੀ ਦੀ ਟਿਕਟ ਐਲਾਨ ਤੋਂ ਬਾਅਦ ਹੀ ਸਾਹਮਣੇ ਆਵੇਗਾ|

Leave a Reply

Your email address will not be published. Required fields are marked *