ਪਟਿਆਲਾ: 70ਵੀਆਂ ਅੰਤਰ-ਜ਼ਿਲ੍ਹਾ ਸਕੂਲ ਖੇਡਾਂ ਵਿੱਚ ਲੜਕਿਆਂ ਦਾ ਅੰਡਰ-17 ਮੁੱਕੇਬਾਜ਼ੀ ਮੁਕਾਬਲਾ ਸ਼ੁਰੂ
ਜ਼ਿਲ੍ਹਾ ਸਿੱਖਿਆ ਅਫ਼ਸਰ ਸ਼ਾਲੂ ਮਹਿਰਾ ਦੀ ਯੋਗ ਅਗਵਾਈ ਹੇਠ ਡਿਪਟੀ ਜ਼ਿਲ੍ਹਾ ਸਿੱਖਿਆ ਅਫ਼ਸਰ ਡਾ ਰਵਿੰਦਰਪਾਲ ਸ਼ਰਮਾ ਦੀ ਅਗਵਾਈ ਹੇਠ ਜ਼ਿਲ੍ਹਾ ਖੇਡ ਕੋਆਰਡੀਨੇਟਰ ਡਾ ਦਲਜੀਤ ਸਿੰਘ ਅਤੇ ਜ਼ਿਲ੍ਹਾ ਸਕੂਲ ਟੂਰਨਾਮੈਂਟ ਕਮੇਟੀ ਦੇ ਸਕੱਤਰ ਚਰਨਜੀਤ ਸਿੰਘ ਭੁੱਲਰ ਦੇ ਤਾਲਮੇਲ ਹੇਠ ਅੰਡਰ-17 ਲੜਕਿਆਂ ਦਾ ਮੁੱਕੇਬਾਜ਼ੀ ਮੁਕਾਬਲਾ ਪ੍ਰਧਾਨ ਮੰਤਰੀ ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਮਲਟੀਪਰਪਜ਼ ਪਾਸੀ ਰੋਡ, ਪਟਿਆਲਾ ਵਿਖੇ ਸ਼ੁਰੂ ਹੋਇਆ। ਪ੍ਰਿੰਸੀਪਲ ਜਸਪਾਲ ਸਿੰਘ ਅਤੇ ਜ਼ਿਲ੍ਹਾ ਖੇਡ ਕੋਆਰਡੀਨੇਟਰ ਡਾ ਦਲਜੀਤ ਸਿੰਘ ਮੌਕੇ ‘ਤੇ ਪਹੁੰਚ ਕੇ ਖਿਡਾਰੀਆਂ ਨੂੰ ਆਸ਼ੀਰਵਾਦ ਦਿੱਤਾ। ਇਸ ਅੰਤਰ-ਜ਼ਿਲ੍ਹਾ ਟੂਰਨਾਮੈਂਟ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਲਗਭਗ 300 ਖਿਡਾਰੀ ਹਿੱਸਾ ਲੈ ਰਹੇ ਹਨ।
ਇਸ ਮੌਕੇ ਰਜਿਸਟਰੇਸ਼ਨ ਕਮੇਟੀ ਇੰਚਾਰਜ ਕੁਮਾਰੀ ਹੇਮਾ ਸ਼ੇਖਪੁਰ, ਮੈੱਸ ਕਮੇਟੀ ਇੰਚਾਰਜ ਪ੍ਰਿੰਸੀਪਲ ਰਾਜਕੁਮਾਰ ਨੌਗਵਾਂ, ਮੈਡੀਕਲ ਕਮੇਟੀ ਇੰਚਾਰਜ ਪ੍ਰਿੰਸੀਪਲ ਰਾਜੇਸ਼ ਗਰਗ, ਗੁਰਵਿੰਦਰ ਸਿੰਘ ਸੰਧੂ, ਦਿਨੇਸ਼ ਕੁਮਾਰ ਕੋਚ, ਅਨਿਲ ਕੁਮਾਰ, ਬਿਕਰਮਜੀਤ ਸਿੰਘ, ਸਾਰੇ ਜ਼ੋਨਲ ਸਕੱਤਰ ਅਤੇ ਪ੍ਰੈਸ ਇੰਚਾਰਜ ਜਸਵਿੰਦਰ ਸਿੰਘ ਹਾਜ਼ਰ ਸਨ।
