ਪਟਿਆਲਾ ਨਿਊਜ਼ : ਡੀਸੀ ਡਾ: ਹਿਮਾਂਸ਼ੂ ਅਗਰਵਾਲ ਨੇ ਜੇਲ੍ਹ ਰੋਡ ‘ਤੇ ਬੂਟੇ ਲਗਾਏ

ਪਟਿਆਲਾ ਨਿਊਜ਼ : ਡੀਸੀ ਡਾ: ਹਿਮਾਂਸ਼ੂ ਅਗਰਵਾਲ ਨੇ ਜੇਲ੍ਹ ਰੋਡ ‘ਤੇ ਬੂਟੇ ਲਗਾਏ

ਪਟਿਆਲਾ ਨਿਊਜ਼ : ਡੀਸੀ ਡਾ: ਹਿਮਾਂਸ਼ੂ ਅਗਰਵਾਲ ਨੇ ਜੇਲ੍ਹ ਰੋਡ ‘ਤੇ ਬੂਟੇ ਲਗਾਏ

ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਵਿਸ਼ਵ ਵਾਤਾਵਰਨ ਦਿਵਸ ਮਨਾਇਆ ਗਿਆ

ਉਨ੍ਹਾਂ ਲੋਕਾਂ ਨੂੰ ਵਾਤਾਵਰਨ ਦੀ ਸੰਭਾਲ ਲਈ ਰੁੱਖ ਲਗਾਉਣ ਦਾ ਵੀ ਸੱਦਾ ਦਿੱਤਾ

ਨੇ ਕਿਹਾ ਕਿ ਥਾਪਰ ਚੌਕ ਤੋਂ ਗੁਰਦੁਆਰਾ ਸਹਿਰ ਨਿਵਾਰਨ ਸਾਹਿਬ ਤੱਕ ਸੜਕ ਕਿਨਾਰੇ ਫੁੱਲਾਂ ਦੇ ਬੂਟੇ ਲਗਾ ਕੇ ਸੁੰਦਰੀਕਰਨ ਕੀਤਾ ਜਾਵੇਗਾ |

ਡਿਪਟੀ ਕਮਿਸ਼ਨਰ ਦਫ਼ਤਰ ਪਟਿਆਲਾ ਵਿਖੇ ਅੱਜ ਵਿਸ਼ਵ ਵਾਤਾਵਰਨ ਦਿਵਸ ਮਨਾਇਆ ਗਿਆ। ਇਸ ਮੌਕੇ ਡੀਸੀ ਦਫ਼ਤਰ ਜੇਲ੍ਹ ਰੋਡ ਵਿਖੇ ਡਿਪਟੀ ਕਮਿਸ਼ਨਰ ਡਾ: ਹਿਮਾਂਸ਼ੂ ਅਗਰਵਾਲ ਨੇ ਬੂਟੇ ਲਗਾਉਂਦੇ ਹੋਏ ਲੋਕਾਂ ਨੂੰ ਵੱਧ ਤੋਂ ਵੱਧ ਰੁੱਖ ਲਗਾਉਣ ਦਾ ਸੱਦਾ ਦਿੱਤਾ |

ਡਾ: ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਸਮੂਹ ਜ਼ਿਲ੍ਹਾ ਵਾਸੀ ਆਪਣੇ ਘਰਾਂ ਅਤੇ ਜ਼ਮੀਨਾਂ ਦੇ ਆਲੇ-ਦੁਆਲੇ ਅਤੇ ਖਾਲੀ ਥਾਵਾਂ ‘ਤੇ ਬੂਟੇ ਜ਼ਰੂਰ ਲਗਾਉਣ ਤਾਂ ਜੋ ਅਸੀਂ ਰਲ ਕੇ ਆਪਣੇ ਪਟਿਆਲਾ ਸ਼ਹਿਰ ਅਤੇ ਪੂਰੇ ਜ਼ਿਲ੍ਹੇ ਨੂੰ ਹਰਿਆ-ਭਰਿਆ ਬਣਾ ਸਕੀਏ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੂੰ ਬੂਟੇ ਚਾਹੀਦੇ ਹਨ ਤਾਂ ਉਹ ਡਿਪਟੀ ਕਮਿਸ਼ਨਰ ਦਫ਼ਤਰ ਜਾਂ ਜੰਗਲਾਤ ਵਿਭਾਗ ਨਾਲ ਸੰਪਰਕ ਕਰ ਸਕਦਾ ਹੈ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਅੱਜ ਤੋਂ ਮਾਨਸੂਨ ਦੌਰਾਨ ਜ਼ਿਲ੍ਹੇ ਭਰ ਵਿੱਚ ਬੂਟੇ ਲਗਾਏ ਜਾਣਗੇ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਣ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਵੱਲੋਂ ਜ਼ਿਲ੍ਹੇ ਵਿੱਚ 6.50 ਲੱਖ ਬੂਟੇ ਲਗਾਉਣ ਦਾ ਟੀਚਾ ਪੂਰਾ ਕੀਤਾ ਜਾਵੇਗਾ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਦੇ ਨਾਲ ਹੀ ਪਟਿਆਲਾ ਸ਼ਹਿਰ ਦੇ ਥਾਪਰ ਯੂਨੀਵਰਸਿਟੀ ਚੌਂਕ ਤੋਂ ਗੁਰਦੁਆਰਾ ਸਹਿਰ ਨਿਵਾਰਨ ਸਾਹਿਬ ਤੱਕ ਸੜਕ ਦੇ ਕਿਨਾਰੇ ਫੁੱਲਾਂ ਦੇ ਬੂਟੇ ਲਗਾਏ ਜਾਣਗੇ ਅਤੇ ਡੀ.ਸੀ ਦਫ਼ਤਰ ਜੇਲ੍ਹ ਰੋਡ ਨੂੰ ਸੁੰਦਰ ਬਣਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਕੰਮ ਲਈ ਐਨ.ਸੀ.ਏ.ਪੀ. ਤਹਿਤ ਫੰਡ ਜਾਰੀ ਕਰ ਦਿੱਤੇ ਗਏ ਹਨ ਅਤੇ ਇਸ ਪ੍ਰੋਜੈਕਟ ‘ਤੇ ਜੰਗਲਾਤ ਵਿਭਾਗ, ਲੋਕ ਨਿਰਮਾਣ ਅਤੇ ਨਗਰ ਨਿਗਮ ਵੱਲੋਂ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ।

ਇਸ ਮੌਕੇ ਪਟਿਆਲਾ ਵਣ ਮੰਡਲ ਅਫਸਰ ਸਤਿੰਦਰ ਸਿੰਘ, ਵਣ ਰੇਂਜ ਅਫਸਰ ਗੁਰਿੰਦਰ ਸਿੰਘ, ਬਲਾਕ ਅਫਸਰ ਰਮਨਪ੍ਰੀਤ ਸਿੰਘ, ਵਣ ਗਾਰਡ ਬਿੱਟੂ ਸਿੰਘ, ਰਿਧੀ ਸ਼ਰਮਾ, ਵਿਕਰਮਜੀਤ ਸਿੰਘ ਅਤੇ ਜੀਵਨ ਖਾਨ ਸਮੇਤ ਡਿਪਟੀ ਕਮਿਸ਼ਨਰ ਦਫਤਰ ਦਾ ਸਟਾਫ ਵੀ ਹਾਜ਼ਰ ਸੀ।

******

Leave a Reply

Your email address will not be published. Required fields are marked *