ਪਟਿਆਲਾ ਨਿਊਜ਼ : ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੱਜੂਮਾਜਰਾ ਦੀ ਦਾਖਲਾ ਮੁਹਿੰਮ ਸ਼ੁਰੂ
ਪਟਿਆਲਾ, 6 ਮਾਰਚ:
ਪਿ੍ੰਸੀਪਲ ਦਿਆਲ ਸਿੰਘ ਨੇ ਦੱਸਿਆ ਕਿ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸੰਜੀਵ ਸ਼ਰਮਾ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਡਾ: ਰਵਿੰਦਰਪਾਲ ਸਿੰਘ ਦੇ ਤਾਲਮੇਲ ਨਾਲ ਅੱਜ ਦਾਖ਼ਲਾ ਮੁਹਿੰਮ ਤਹਿਤ ਸੈਸ਼ਨ 2026-2027 ਲਈ ਮੋਬਾਈਲ ਵੈਨ ਨੂੰ ਸਕੂਲ ਤੋਂ ਰਵਾਨਾ ਕੀਤਾ ਗਿਆ | ਇਸ ਮੋਬਾਈਲ ਵੈਨ ਨੇ ਪੰਜ ਪਿੰਡਾਂ ਜਿਨ੍ਹਾਂ ਵਿੱਚੋਂ ਗੱਜੂਮਾਜਰਾ, ਲਲੋਛੀ ਕੂਕਾ, ਖੇੜੀ ਮੱਲਣ, ਤਰੌੜਾ ਕਲਾਂ, ਤਰੌੜਾ ਖੁਰਦ ਦਾ ਦੌਰਾ ਕੀਤਾ ਅਤੇ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਗੱਜੂਮਾਜਰਾ ਸੀਨੀਅਰ ਸੈਕੰਡਰੀ ਸਕੂਲ ਵਿੱਚ ਦਾਖਲਾ ਲੈਣ ਲਈ ਪ੍ਰੇਰਿਤ ਕੀਤਾ। ਇਸ ਮੋਬਾਈਲ ਵੈਨ ਵਿੱਚ ਸੁਖਵਿੰਦਰ ਸਿੰਘ ਸੁੱਖੀ, ਹਰਵਿੰਦਰ ਸਿੰਘ, ਰਘੁਬੀਰ ਸਿੰਘ, ਜਸਵਿੰਦਰ ਸਿੰਘ ਪ੍ਰੈੱਸ ਦੇ ਇੰਚਾਰਜ ਨੇ ਸਾਰੇ ਪਿੰਡਾਂ ਵਿੱਚ ਮੁਨਾਦੀ ਕੀਤੀ ਤਾਂ ਜੋ ਗੱਜੂਮਾਜਾ ਸਕੂਲ ਦੇ ਵਿਦਿਆਰਥੀਆਂ ਦੇ ਦਾਖਲੇ ਵਿੱਚ ਵਾਧਾ ਹੋ ਸਕੇ। ਸ਼ਰਮਾ, ਕੈਂਪਸ ਮੈਨੇਜਰ ਜਸਵਿੰਦਰ ਸਿੰਘ ਹਾਜ਼ਰ ਸਨ।
