ਪਟਿਆਲਾ ਨਿਊਜ਼ : ਰਾਜਿੰਦਰਾ ਹਸਪਤਾਲ ਵਿੱਚ 81.80 ਕਰੋੜ ਦੀ ਲਾਗਤ ਨਾਲ 256 ਬੈੱਡਾਂ ਵਾਲਾ ਆਧੁਨਿਕ ਟਰਾਮਾ ਸੈਂਟਰ ਬਣਾਇਆ ਜਾਵੇਗਾ- ਡਾ ਬਲਬੀਰ ਸਿੰਘ

ਪਟਿਆਲਾ ਨਿਊਜ਼ : ਰਾਜਿੰਦਰਾ ਹਸਪਤਾਲ ਵਿੱਚ 81.80 ਕਰੋੜ ਦੀ ਲਾਗਤ ਨਾਲ 256 ਬੈੱਡਾਂ ਵਾਲਾ ਆਧੁਨਿਕ ਟਰਾਮਾ ਸੈਂਟਰ ਬਣਾਇਆ ਜਾਵੇਗਾ- ਡਾ ਬਲਬੀਰ ਸਿੰਘ

ਪਟਿਆਲਾ ਨਿਊਜ਼ : ਰਾਜਿੰਦਰਾ ਹਸਪਤਾਲ ਵਿੱਚ 81.80 ਕਰੋੜ ਦੀ ਲਾਗਤ ਨਾਲ 256 ਬੈੱਡਾਂ ਵਾਲਾ ਆਧੁਨਿਕ ਟਰਾਮਾ ਸੈਂਟਰ ਬਣਾਇਆ ਜਾਵੇਗਾ- ਡਾ ਬਲਬੀਰ ਸਿੰਘ

56 ਲੱਖ ਕੇਂਦਰੀ ਸੁਵਿਧਾ ਕੇਂਦਰ, ਐਮਰਜੈਂਸੀ ਸੇਵਾਵਾਂ ਇੱਕੋ ਥਾਂ ‘ਤੇ ਉਪਲਬਧ – ਸਿਹਤ ਮੰਤਰੀ

ਸਿਹਤ ਮੰਤਰੀ ਨੇ ਜੂਨੀਅਰ ਡਾਕਟਰਾਂ ਦੇ ਨਵੇਂ ਰਿਹਾਇਸ਼ੀ ਹੋਸਟਲ ਲਈ 13.53 ਕਰੋੜ ਦੀ ਰਾਸ਼ੀ ਜਾਰੀ ਕੀਤੀ

ਪਟਿਆਲਾ, 14 ਫਰਵਰੀ:

ਪੰਜਾਬ ਦੇ ਸਿਹਤ ਖੇਤਰ ਲਈ ਇੱਕ ਨਵਾਂ ਇਤਿਹਾਸਕ ਕਦਮ ਚੁੱਕਦਿਆਂ ਅਤੇ ਸੂਬੇ ਦੇ ਸਰਕਾਰੀ ਸਿਹਤ ਢਾਂਚੇ ਨੂੰ ਮਜ਼ਬੂਤ ​​ਕਰਨ ਲਈ ਅੱਜ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ: ਬਲਬੀਰ ਸਿੰਘ ਨੇ ਰਾਜਿੰਦਰਾ ਹਸਪਤਾਲ ਵਿਖੇ 81 ਕਰੋੜ 80 ਲੱਖ ਰੁਪਏ ਦੀ ਲਾਗਤ ਨਾਲ 256 ਬਿਸਤਰਿਆਂ ਦੀ ਸਮਰੱਥਾ ਵਾਲੇ ਆਧੁਨਿਕ ਟਰਾਮਾ ਸੈਂਟਰ ਦਾ ਉਦਘਾਟਨ ਕੀਤਾ। ਇਹ ਟਰਾਮਾ ਸੈਂਟਰ ਗੰਭੀਰ ਦੁਰਘਟਨਾਵਾਂ ਅਤੇ ਐਮਰਜੈਂਸੀ ਮਾਮਲਿਆਂ ਵਿੱਚ ਮਰੀਜ਼ਾਂ ਦੀ ਜਾਨ ਬਚਾਉਣ ਵਾਲਾ ਸਾਬਤ ਹੋਵੇਗਾ।

ਇਸ ਮੌਕੇ ਸਿਹਤ ਮੰਤਰੀ ਡਾ: ਬਲਬੀਰ ਸਿੰਘ ਨੇ ਕਿਹਾ ਕਿ ਸਰਕਾਰ ਲੋਕਾਂ ਨੂੰ ਉੱਚ ਪੱਧਰੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਵਚਨਬੱਧ ਹੈ | ਉਨ੍ਹਾਂ ਦੱਸਿਆ ਕਿ ਇਹ ਨਵੀਂ ਇਮਾਰਤ ਕੇਂਦਰੀ ਏਅਰ ਕੰਡੀਸ਼ਨਿੰਗ ਸਿਸਟਮ ਨਾਲ ਪੂਰੀ ਤਰ੍ਹਾਂ ਲੈਸ ਹੋਵੇਗੀ ਅਤੇ ਟਰਾਮਾ ਸੈਂਟਰ ਵਿੱਚ ਆਧੁਨਿਕ ਮੈਡੀਕਲ ਉਪਕਰਨ ਲਗਾਏ ਜਾਣਗੇ। ਹੁਣ ਕਿਸੇ ਵੀ ਗੰਭੀਰ ਮਰੀਜ਼ ਨੂੰ ਵੈਂਟੀਲੇਟਰ ਦੀ ਘਾਟ ਕਾਰਨ ਮੂੰਹ ਨਹੀਂ ਮੋੜਨਾ ਪਵੇਗਾ।

ਸਿਹਤ ਮੰਤਰੀ ਨੇ ਕਿਹਾ ਕਿ ਇਸ ਪ੍ਰੋਜੈਕਟ ਨਾਲ ਸਿਰਫ਼ ਪਟਿਆਲਾ ਹੀ ਨਹੀਂ ਸਗੋਂ ਨੇੜਲੇ ਜ਼ਿਲ੍ਹਿਆਂ ਦੇ ਲੋਕਾਂ ਨੂੰ ਵੀ ਤੁਰੰਤ ਅਤੇ ਮਿਆਰੀ ਇਲਾਜ ਦੀ ਸਹੂਲਤ ਮਿਲੇਗੀ। ਟਰਾਮਾ ਸੈਂਟਰ ਦੇ ਚਾਲੂ ਹੋਣ ਨਾਲ ਐਮਰਜੈਂਸੀ ਸੇਵਾਵਾਂ ਦੀ ਗੁਣਵੱਤਾ ਵਿੱਚ ਬਹੁਤ ਸੁਧਾਰ ਹੋਵੇਗਾ ਅਤੇ ਜਾਨਾਂ ਬਚਾਉਣ ਦੀਆਂ ਸੰਭਾਵਨਾਵਾਂ ਵਿੱਚ ਵਾਧਾ ਹੋਵੇਗਾ।

ਇਸ ਦੇ ਨਾਲ ਹੀ ਮਰੀਜ਼ਾਂ ਦੀ ਸਹੂਲਤ ਲਈ 56 ਲੱਖ ਰੁਪਏ ਦੀ ਲਾਗਤ ਨਾਲ ਨਵਾਂ ਕੇਂਦਰੀ ਸੁਵਿਧਾ ਕੇਂਦਰ ਵੀ ਤਿਆਰ ਕੀਤਾ ਜਾ ਰਿਹਾ ਹੈ। ਇਸ ਕੇਂਦਰ ਵਿੱਚ ਬਿਲਿੰਗ ਸੈਕਸ਼ਨ, ਦਾਖਲਾ ਸੈਕਸ਼ਨ ਅਤੇ ਮਿੰਨੀ ਲੈਬਾਰਟਰੀ ਦੀ ਸਹੂਲਤ ਹੋਵੇਗੀ। ਐਮਰਜੈਂਸੀ ਮਰੀਜ਼ਾਂ ਲਈ ਜ਼ਰੂਰੀ ਲੈਬ ਟੈਸਟ ਤੁਰੰਤ ਉਪਲਬਧ ਹੋਣਗੇ, ਜਿਸ ਨਾਲ ਇਲਾਜ ਵਿੱਚ ਦੇਰੀ ਨਹੀਂ ਹੋਵੇਗੀ। ਇਹ ਪਹਿਲ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦਿਆਂ ਕੀਤੀ ਗਈ ਹੈ।

ਇਸ ਦੇ ਨਾਲ ਹੀ ਉਨ੍ਹਾਂ ਜੂਨੀਅਰ ਰੈਜ਼ੀਡੈਂਟ ਡਾਕਟਰਾਂ ਲਈ ਹੋਸਟਲ ਦੀ ਉਸਾਰੀ ਲਈ 13.53 ਕਰੋੜ ਰੁਪਏ ਦੇ ਵਿਕਾਸ ਕਾਰਜ ਜਾਰੀ ਕੀਤੇ, ਜਿਸ ਨਾਲ ਡਾਕਟਰਾਂ ਅਤੇ ਮੈਡੀਕਲ ਸਟਾਫ਼ ਨੂੰ ਬਿਹਤਰ ਰਿਹਾਇਸ਼ੀ ਸਹੂਲਤਾਂ ਮਿਲਣਗੀਆਂ ਅਤੇ ਸਿਹਤ ਸੇਵਾਵਾਂ ਦੀ ਸਪਲਾਈ ਨੂੰ ਹੋਰ ਪ੍ਰਭਾਵਸ਼ਾਲੀ ਬਣਾਇਆ ਜਾਵੇਗਾ।

ਸਿਹਤ ਮੰਤਰੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਮੁੱਖ ਮੰਤਰੀ ਸਿਹਤ ਯੋਜਨਾ ਦਾ ਲਾਭ ਲੈਣ ਲਈ ਆਪਣਾ ਆਧਾਰ ਕਾਰਡ ਅਤੇ ਵੋਟਰ ਕਾਰਡ ਨਾਲ ਲੈ ਕੇ ਆਉਣ। ਕਾਰਡ ਹਸਪਤਾਲ ‘ਚ ਮੌਕੇ ‘ਤੇ ਹੀ ਤਿਆਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ 10 ਲੱਖ ਰੁਪਏ ਤੱਕ ਦੇ ਮੁਫ਼ਤ ਇਲਾਜ ਦੀ ਸਹੂਲਤ ਨਾਲ ਲੋਕਾਂ ਨੂੰ ਬਾਹਰੋਂ ਦਵਾਈਆਂ ਖਰੀਦਣ ਦੀ ਲੋੜ ਨਹੀਂ ਪਵੇਗੀ ਕਿਉਂਕਿ ਹਸਪਤਾਲ ਵਿੱਚ ਹੀ ਸਾਰੇ ਇਲਾਜ ਅਤੇ ਦਵਾਈਆਂ ਮੁਫ਼ਤ ਦਿੱਤੀਆਂ ਜਾਣਗੀਆਂ।

ਉਨ੍ਹਾਂ ਨੌਜਵਾਨਾਂ ਅਤੇ ਔਰਤਾਂ ਨੂੰ ਵੀ ਅਪੀਲ ਕੀਤੀ ਕਿ ਉਹ ਯੋਜਨਾ ਕਾਰਡ ਪ੍ਰਾਪਤ ਕਰਕੇ ਸਿਹਤ ਸੁਰੱਖਿਆ ਦੇ ਨਾਲ-ਨਾਲ ਰੁਜ਼ਗਾਰ ਦੇ ਮੌਕੇ ਵੀ ਪ੍ਰਾਪਤ ਕਰਨ। ਪੰਜਾਬ ਸਰਕਾਰ ਲੋਕਾਂ ਦੀ ਭਲਾਈ ਲਈ ਲਗਾਤਾਰ ਯਤਨਸ਼ੀਲ ਹੈ ਅਤੇ ਸੂਬੇ ਵਿੱਚ ਸਿਹਤ ਸਹੂਲਤਾਂ ਨੂੰ ਨਵੀਆਂ ਬੁਲੰਦੀਆਂ ‘ਤੇ ਲਿਜਾਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ।

ਇਸ ਮੌਕੇ ਮੈਡੀਕਲ ਸੁਪਰਡੈਂਟ ਡਾ: ਵਿਸ਼ਾਲ ਚੋਪੜਾ, ਸੁਪਰਡੈਂਟ ਸਰਕਾਰੀ ਰਾਜਿੰਦਰਾ ਹਸਪਤਾਲ ਡਾ.ਸੀ.ਬੀ.ਆਈ ਤੋਂ ਇਲਾਵਾ ਸਿਹਤ ਵਿਭਾਗ ਦੇ ਅਧਿਕਾਰੀ ਹਾਜ਼ਰ ਸਨ |

Leave a Reply

Your email address will not be published. Required fields are marked *