ਪਟਿਆਲਾ ਨਿਊਜ਼ : ਹਰਪਾਲ ਟਿਵਾਣਾ ਕਲਾ ਕੇਂਦਰ ਵਿਖੇ 16 ਫਰਵਰੀ ਨੂੰ ਨਾਟਕ 1675-ਵਰਜੀਤ ਵਾਲੀਆ ਇਤਿਹਾਸ ਤੋਂ ਭਵਿੱਖ ਤੱਕ ਸੰਵਾਦ ਰਚਾਉਣਗੇ।

ਪਟਿਆਲਾ ਨਿਊਜ਼ : ਹਰਪਾਲ ਟਿਵਾਣਾ ਕਲਾ ਕੇਂਦਰ ਵਿਖੇ 16 ਫਰਵਰੀ ਨੂੰ ਨਾਟਕ 1675-ਵਰਜੀਤ ਵਾਲੀਆ ਇਤਿਹਾਸ ਤੋਂ ਭਵਿੱਖ ਤੱਕ ਸੰਵਾਦ ਰਚਾਉਣਗੇ।

ਪਟਿਆਲਾ ਨਿਊਜ਼ : ਹਰਪਾਲ ਟਿਵਾਣਾ ਕਲਾ ਕੇਂਦਰ ਵਿਖੇ 16 ਫਰਵਰੀ ਨੂੰ ਨਾਟਕ 1675-ਵਰਜੀਤ ਵਾਲੀਆ ਇਤਿਹਾਸ ਤੋਂ ਭਵਿੱਖ ਤੱਕ ਸੰਵਾਦ ਰਚਾਉਣਗੇ।

-ਨੋਡਲ ਅਫ਼ਸਰ ਨਮਨ ਮਾਰਕਨ ਨੇ ਨਾਟਕ ਮੰਚਨ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ

ਪਟਿਆਲਾ, 10 ਫਰਵਰੀ:

ਪਟਿਆਲਾ ਹੈਰੀਟੇਜ ਫੈਸਟੀਵਲ-2026 ਦੀ ਪੰਜਵੀਂ ਸ਼ਾਮ ਸ਼੍ਰੋਮਣੀ ਰੰਗਕਰਮੀ ਕੇਵਲ ਧਾਲੀਵਾਲ ਦੀ ਨਿਰਦੇਸ਼ਨਾ ਹੇਠ ਹਰਪਾਲ ਟਿਵਾਣਾ ਕਲਾ ਕੇਂਦਰ ਵਿਖੇ 16 ਫਰਵਰੀ ਨੂੰ ਸ਼ਾਮ 6 ਵਜੇ ਹੋਵੇਗੀ। ਅਮਰਜੀਤ ਗਰੇਵਾਲ ਦਾ ਲਿਖਿਆ ਪੰਜਾਬੀ ਨਾਟਕ 1675 ਪੇਸ਼ ਕੀਤਾ ਜਾਵੇਗਾ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਨੇ ਕੀਤਾ।

ਡਿਪਟੀ ਕਮਿਸ਼ਨਰ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਪੁਰਬ ਨੂੰ ਸਮਰਪਿਤ ਇਹ ਨਾਟਕ ਦੇਖਣ ਲਈ ਜ਼ਿਲ੍ਹਾ ਵਾਸੀਆਂ ਨੂੰ ਖੁੱਲ੍ਹਾ ਸੱਦਾ ਦਿੰਦਿਆਂ ਕਿਹਾ ਕਿ ਇਸ ਨਾਟਕ ਵਿੱਚ ਦਾਖਲਾ ਮੁਫ਼ਤ ਹੈ, ਇਸ ਲਈ ਚਾਹਵਾਨ ਦਰਸ਼ਕ 16 ਫਰਵਰੀ ਨੂੰ ਸ਼ਾਮ 5.30 ਵਜੇ ਤੱਕ ਪਹਿਲਾਂ ਆਓ, ਪਹਿਲਾਂ ਪਾਓ ਦੇ ਆਧਾਰ ‘ਤੇ ਆਪਣੀ ਹਾਜ਼ਰੀ ਲਵਾਉਣ।

ਵੀਰਜੀਤ ਵਾਲੀਆ ਨੇ ਦੱਸਿਆ ਕਿ ਇਹ ਨਾਟਕ 1675 ਚਾਂਦਨੀ ਚੌਕ ਤਸ਼ੱਦਦ ਦੇ ਇਤਿਹਾਸ ਤੋਂ ਲੈ ਕੇ 2025 ਤੱਕ ਦੇ ਇਤਿਹਾਸ ਤੋਂ ਲੈ ਕੇ ਭਵਿੱਖ ਤੱਕ ਦੇ ਸੰਵਾਦ ਨੂੰ ਬਾਖੂਬੀ ਪੇਸ਼ ਕਰਦੇ ਹੋਏ ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਪ੍ਰਯੋਗਸ਼ਾਲਾਵਾਂ ਦੀ ਦੁਨੀਆ ਨੂੰ ਦਰਸਾਏਗਾ।

ਇਸੇ ਦੌਰਾਨ ਇਸ ਨਾਟਕ ਦੇ ਨੋਡਲ ਅਫਸਰ ਅਤੇ ਐਸ.ਡੀ.ਐਮ ਨਮਨ ਮਾਰਕਨ ਨੇ ਹਰਪਾਲ ਟਿਵਾਣਾ ਕਲਾ ਕੇਂਦਰ ਵਿਖੇ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਇਸ ਨਾਟਕ ਦੇ ਮੰਚਨ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ। ਉਨ੍ਹਾਂ ਦੱਸਿਆ ਕਿ ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਦੀ ਅਗਵਾਈ ਹੇਠ ਪੰਜਾਬ ਦੇ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲੇ ਵਿਭਾਗ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਵਿਰਾਸਤੀ ਮੇਲੇ ਦੌਰਾਨ ਮੰਚ-ਰੰਗਮੰਚ, ਅੰਮ੍ਰਿਤਸਰ ਦੀ ਟੀਮ ਵੱਲੋਂ ਪੰਜਾਬੀ ਨਾਟਕ ‘1675’ ਪੇਸ਼ ਕੀਤਾ ਜਾਵੇਗਾ।

ਐਸ.ਡੀ.ਐਮ ਨੇ ਕਿਹਾ ਕਿ ਇਸ ਨਾਟਕ ਦੀਆਂ ਸਾਰੀਆਂ ਤਿਆਰੀਆਂ ਸਮੇਂ ਸਿਰ ਮੁਕੰਮਲ ਕਰ ਲਈਆਂ ਜਾਣਗੀਆਂ। ਨਮਨ ਮਾਰਕਨ ਨੇ ਪਟਿਆਲਵੀਆਂ ਨੂੰ 16 ਫਰਵਰੀ ਨੂੰ ਸ਼ਾਮ 5.30 ਵਜੇ ਤੱਕ ਆਪਣੀਆਂ ਸੀਟਾਂ ‘ਤੇ ਬੈਠਣ ਦਾ ਸੱਦਾ ਦਿੱਤਾ ਤਾਂ ਜੋ ਸਮੇਂ ਸਿਰ ਨਾਟਕ ਦਾ ਮੰਚਨ ਕੀਤਾ ਜਾ ਸਕੇ।

Leave a Reply

Your email address will not be published. Required fields are marked *