ਪਟਿਆਲਾ: ਅੰਡਰ 19 ਲੜਕੀਆਂ ਦੀਆਂ 69ਵੀਆਂ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਵਿੱਚ ਪਟਿਆਲਾ ਨੇ ਫਿਰੋਜ਼ਪੁਰ ਨੂੰ ਹਰਾਇਆ
ਪਟਿਆਲਾ, 14 ਅਕਤੂਬਰ:
ਡੀਈਓ (ਸ) ਸੰਜੀਵ ਸ਼ਰਮਾ ਅਤੇ ਡਿਪਟੀ ਡੀਈਓ ਡਾ: ਰਵਿੰਦਰਪਾਲ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਡੀਐਸਸੀ ਡਾ: ਦਲਜੀਤ ਸਿੰਘ, ਸਕੱਤਰ ਚਰਨਜੀਤ ਸਿੰਘ ਭੁੱਲਰ ਦੇ ਤਾਲਮੇਲ ਨਾਲ ਪੋਲੋ ਗਰਾਊਂਡ ਪਟਿਆਲਾ ਵਿਖੇ ਅੰਡਰ 19 ਲੜਕੀਆਂ ਦੇ ਖੋਖੋ ਅੰਤਰ ਜ਼ਿਲ੍ਹਾ ਮੁਕਾਬਲੇ ਕਰਵਾਏ ਜਾ ਰਹੇ ਹਨ। ਖੇਡ ਇੰਚਾਰਜ ਰਾਜੇਸ਼ ਮੋਦੀ ਪਿ੍ੰਸੀਪਲ ਮੱਦੂ, ਮੈੱਸ ਕਮੇਟੀ ਇੰਚਾਰਜ ਰਾਜ ਕੁਮਾਰ ਪਿ੍ੰਸੀਪਲ ਨੋਗਾਵਾਂ, ਟੂਰਨਾਮੈਂਟ ਰਜਿਸਟ੍ਰੇਸ਼ਨ ਕਮੇਟੀ ਇੰਚਾਰਜ ਜਗਤਾਰ ਸਿੰਘ ਟਿਵਾਣਾ ਡਿਊਟੀ ਕਰ ਰਹੇ ਹਨ | ਅੱਜ ਦੇ ਮੈਚਾਂ ਵਿੱਚ ਮਾਨਸਾ ਨੇ ਗੁਰਦਾਸਪੁਰ ਨੂੰ, ਬਠਿੰਡਾ ਨੇ ਬਰਨਾਲਾ ਨੂੰ, ਸ੍ਰੀ ਮੁਕਤਸਰ ਸਾਹਿਬ ਨੇ ਤਰਨਤਾਰਨ ਨੂੰ, ਸੰਗਰੂਰ ਨੇ ਫਾਜ਼ਿਲਕਾ ਨੂੰ, ਫਰੀਦਕੋਟ ਨੇ ਫਤਿਹਗੜ੍ਹ ਸਾਹਿਬ ਨੂੰ, ਰੂਪਨਗਰ ਨੇ ਕਪੂਰਥਲਾ ਨੂੰ, ਹੁਸ਼ਿਆਰਪੁਰ ਨੇ ਜਲੰਧਰ ਨੂੰ, ਪਟਿਆਲਾ ਨੇ ਫਿਰੋਜ਼ਪੁਰ ਨੂੰ ਹਰਾਇਆ। ਇਸ ਮੌਕੇ ਜ਼ੋਨਲ ਸਕੱਤਰ ਅਮਨਿੰਦਰ ਸਿੰਘ ਬਾਬਾ ਪੱਤੀ 1, ਬਲਵਿੰਦਰ ਸਿੰਘ ਜੱਸਲ ਪੱਤੀ 2, ਸ਼ਸ਼ੀ ਮਾਨ ਪੱਤੀ 3, ਜਸਵਿੰਦਰ ਸਿੰਘ ਚੱਪੜ ਸਟੇਟ ਐਵਾਰਡੀ ਘਨੂਰ, ਦਵਿੰਦਰ ਸਿੰਘ ਪੱਤੜਾ, ਰਜਿੰਦਰ ਸੈਣੀ ਰਾਜਪੁਰਾ, ਗੁਰਪ੍ਰੀਤ ਸਿੰਘ ਟਿਵਾਣਾ ਭਾਦਸੋਂ, ਬਲਜੀਤ ਸਿੰਘ ਧਾਰੋਕਿੰਨਾਂ ਨਾਭਾ, ਤਰਸੇਮ ਸਿੰਘ ਭੁੰਨੜਾਂ, ਕੁਮਾਰੀ ਸਿੰਘ ਭੁੰਭੜਾਂ, ਡਾ. ਸਰਬਜੀਤ ਸਿੰਘ ਡਕਾਲਾ, ਬਲਕਾਰ ਸਿੰਘ, ਰਾਜਪਾਲ ਸਿੰਘ, ਸੁਖਵੰਤ ਸਿੰਘ, ਸੁਖਦੀਪ ਸਿੰਘ ਕੋਚ, ਹਰਦੀਪ ਕੌਰ, ਕਿਰਨਜੀਤ ਕੌਰ, ਕਰਮਜੀਤ ਕੌਰ, ਸੁਰਿੰਦਰਪਾਲ ਕੌਰ, ਅਮਨਦੀਪ ਕੌਰ, ਤਨਵੀਰ ਸਿੰਘ, ਮੱਖਣ ਸਿੰਘ, ਕਮਲਦੀਪ ਸਿੰਘ ਕੋਚ, ਰਜਿੰਦਰ ਸਿੰਘ, ਰਾਮ ਕੁਮਾਰ, ਗੌਰਵ ਵਿਰਦੀ, ਗੁਰਪ੍ਰੀਤ ਸਿੰਘ ਝੰਡਾ, ਜਰਨਜੀਤ ਸਿੰਘ, ਸ. ਗੁਰਪਿਆਰ ਸਿੰਘ, ਕੁਲਵੰਤ ਸਿੰਘ, ਦੀਦਾਰ ਸਿੰਘ, ਰਾਕੇਸ਼। ਲਚਕਾਣੀ, ਸ਼ਿਵ ਪੰਧੀਰ, ਪ੍ਰੇਮ ਸਿੰਘ, ਕਰਨ ਸਿੰਘ ਤੇ ਪ੍ਰੈੱਸ ਇੰਚਾਰਜ ਜਸਵਿੰਦਰ ਸਿੰਘ ਹਾਜ਼ਰ ਸਨ |
