5ਵੀਂ ਜਮਾਤ ਦੇ ਵਿਦਿਆਰਥੀ ਨੇ ਫੌਜ ਲਈ ਬਣਾਇਆ ਰੋਬੋਟ, ਇੰਡੀਆ ਬੁੱਕ ਆਫ ਰਿਕਾਰਡਜ਼ ‘ਚ ਦਰਜ ਕੀਤਾ ਨਾਮ

5ਵੀਂ ਜਮਾਤ ਦੇ ਵਿਦਿਆਰਥੀ ਨੇ ਫੌਜ ਲਈ ਬਣਾਇਆ ਰੋਬੋਟ, ਇੰਡੀਆ ਬੁੱਕ ਆਫ ਰਿਕਾਰਡਜ਼ ‘ਚ ਦਰਜ ਕੀਤਾ ਨਾਮ


ਜ਼ਿਲ੍ਹਾ ਲੁਧਿਆਣਾ ਵਿੱਚ ਪੰਜਵੀਂ ਜਮਾਤ ਦੇ ਵਿਦਿਆਰਥੀ ਵੱਲੋਂ ਇੱਕ ਰੋਬੋਟ ਤਿਆਰ ਕੀਤਾ ਗਿਆ ਹੈ ਜੋ ਫੌਜ ਲਈ ਕਾਫੀ ਕੰਮ ਆ ਸਕਦਾ ਹੈ। ਲੁਧਿਆਣਾ ਦੀ ਰਹਿਣ ਵਾਲੀ ਭਵਿਆ ਜੈਨ ਨੇ ਇਹ ਪ੍ਰੋਜੈਕਟ ਦੋ ਮਹੀਨਿਆਂ ਵਿੱਚ ਪੂਰਾ ਕੀਤਾ ਹੈ।

ਉਨ੍ਹਾਂ ਦੱਸਿਆ ਕਿ ਇਸ ਰੋਬੋਟ ਨੂੰ ਖਾਸ ਤੌਰ ‘ਤੇ ਫੌਜ ਲਈ ਤਿਆਰ ਕੀਤਾ ਗਿਆ ਹੈ ਤਾਂ ਜੋ ਇਹ ਆਸਾਨੀ ਨਾਲ ਦੁਸ਼ਮਣ ਦੇ ਇਲਾਕੇ ‘ਚ ਪਹੁੰਚ ਸਕੇ ਅਤੇ ਉਥੋਂ ਦੀ ਜਾਣਕਾਰੀ ਆਪਣੀ ਫੌਜ ਤੱਕ ਪਹੁੰਚਾ ਸਕੇ। ਆਪਣੇ ਬੇਟੇ ਦੀ ਪ੍ਰਾਪਤੀ ਤੋਂ ਬਹੁਤ ਖੁਸ਼ ਭਵਿਆ ਜੈਨ ਦੇ ਪਿਤਾ ਨੇ ਕਿਹਾ ਕਿ ਉਸ ਨੂੰ ਸ਼ੁਰੂ ਤੋਂ ਹੀ ਰੋਬੋਟਿਕਸ ਵਿੱਚ ਵਿਸ਼ੇਸ਼ ਰੁਚੀ ਸੀ ਜਿਸ ਕਾਰਨ ਉਹ ਇਸ ਖੇਤਰ ਵਿੱਚ ਆਇਆ।

ਦੂਜੇ ਪਾਸੇ ਭਵਿਆ ਨੂੰ ਇਹ ਸਿਖਲਾਈ ਦੇਣ ਵਾਲੀ ਅਧਿਆਪਕਾ ਨੇ ਦੱਸਿਆ ਕਿ ਉਸ ਦਾ ਨਾਂ ਇੰਡੀਆ ਬੁੱਕ ਆਫ ਰਿਕਾਰਡ ਵਿੱਚ ਦਰਜ ਹੋ ਗਿਆ ਹੈ।




Leave a Reply

Your email address will not be published. Required fields are marked *