ਯੂਟਿਊਬਰ, ਬੁਲਾਰੇ ਅਤੇ ਆਪਣੇ ਆਪ ਨੂੰ ਬਿਜ਼ਨਸ ਗੁਰੂ ਕਹਾਉਣ ਵਾਲੇ ਵਿਵੇਕ ਬਿੰਦਰਾ ‘ਤੇ ਹਮਲਾ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਵਿਵੇਕ ਖਿਲਾਫ ਨੋਇਡਾ ਦੇ ਸੈਕਟਰ-126 ਥਾਣੇ ‘ਚ ਮਾਮਲਾ ਦਰਜ ਕੀਤਾ ਗਿਆ ਹੈ। ਵਿਵੇਕ ਬਿੰਦਰਾ ਦੀ ਇਕ ਔਰਤ ਨਾਲ ਕੁੱਟਮਾਰ ਦਾ ਵੀਡੀਓ ਵਾਇਰਲ ਹੋਇਆ ਸੀ, ਜਿਸ ਤੋਂ ਬਾਅਦ ਇਹ ਜਾਣਕਾਰੀ ਸਾਹਮਣੇ ਆਈ ਸੀ ਕਿ ਉਸ ਦੀ ਨਵ-ਵਿਆਹੀ ਦੁਲਹਨ ਨੇ ਉਸ ‘ਤੇ ਹਿੰਸਾ ਅਤੇ ਤਸ਼ੱਦਦ ਦੇ ਦੋਸ਼ ਲਾਏ ਹਨ।
ਮਾਮਲਾ ਸਾਹਮਣੇ ਆਉਣ ਤੋਂ ਬਾਅਦ ਸੈਕਟਰ 126 ‘ਚ ਸ਼ਿਕਾਇਤ ਵੀ ਦਰਜ ਕਰਵਾਈ ਗਈ ਸੀ, ਜਿਸ ਤੋਂ ਬਾਅਦ 14 ਦਸੰਬਰ ਨੂੰ ਐੱਫਆਈਆਰ ਦਰਜ ਕਰਵਾਈ ਗਈ ਸੀ। ਤੁਹਾਨੂੰ ਦੱਸ ਦੇਈਏ ਕਿ ਵਿਵੇਕ ਬਿੰਦਰਾ ਨੇ ਇਸੇ ਮਹੀਨੇ 6 ਦਸੰਬਰ ਨੂੰ ਹੀ ਵਿਆਹ ਕਰਵਾਇਆ ਸੀ। ਘਟਨਾ ਦੀ ਸ਼ਿਕਾਇਤ ਮਹਿਲਾ ਦੇ ਭਰਾ ਵੈਭਵ ਨੇ ਦਿੱਤੀ ਸੀ, ਜਿਸ ‘ਚ 7 ਦਸੰਬਰ ਨੂੰ ਹੋਈ ਕੁੱਟਮਾਰ ਦੀ ਜਾਣਕਾਰੀ ਦਿੱਤੀ ਗਈ ਹੈ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਦੋਵਾਂ ਧਿਰਾਂ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਹੀ ਹੋਰ ਜਾਣਕਾਰੀ ਸਾਹਮਣੇ ਆਵੇਗੀ।
Post DisclaimerOpinion/facts in this article are author\’s own and geopunjab.com does not assume any responsibility or liability for the same.If You Have Problem With This Article Plz Contact Our Team At Contact Us Page.
