PATIALA, INDIA – FEBRUARY 23: Punjab Police personnel at Shambhu border in Patiala district as tension mounted between Punjab and Haryana over the Satluj-Yamuna Link (SYL) canal issue in the wake of the threat by the Indian National Lok Dal (INLD) to dig the canal on February 23, 2017 in Patiala, India. Top leaders of the Indian National Lok Dal (INLD), including Abhay Chautala, 18 other MLAs and two MPs, were arrested by Punjab Police at Shambhu barrier on the Punjab-Haryana border on Thursday after they, along with several supporters, entered the state to undertake digging of the Sutlej-Yamuna Link (SYL) Canal. (Photo by Anil Dayal/Hindustan Times via Getty Images)
ਸੰਗਰੂਰ ਜ਼ਿਲ੍ਹੇ ਦੇ ਲੌਂਗੋਵਾਲ ਇਲਾਕੇ ਵਿੱਚ ਪੁਲੀਸ ਅਤੇ ਕਿਸਾਨਾਂ ਦਰਮਿਆਨ ਹੋਈ ਝੜਪ ਦੇ ਸਬੰਧ ਵਿੱਚ ਥਾਣਾ ਲੌਂਗੋਵਾਲ ਦੀ ਪੁਲੀਸ ਨੇ 18 ਕਿਸਾਨਾਂ ਅਤੇ 35 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਇਰਾਦਾ ਕਤਲ, ਡਿਊਟੀ ਵਿੱਚ ਵਿਘਨ ਪਾਉਣ, ਕੁੱਟਮਾਰ ਕਰਨ ਦੇ ਦੋਸ਼ ਹੇਠ ਪਰਚਾ ਦਰਜ ਕੀਤਾ ਹੈ।
ਐਸਐਚਓ ਥਾਣਾ ਲੌਂਗੋਵਾਲ ਗਗਨਦੀਪ ਸਿੱਧੂ ਦੇ ਬਿਆਨਾਂ ਦੇ ਆਧਾਰ ‘ਤੇ ਪੁਲਿਸ ਨੇ ਸੁੱਖਾ ਸਿੰਘ, ਬਲਜਿੰਦਰ ਸਿੰਘ, ਪ੍ਰਦੀਪ ਸਿੰਘ, ਅਮਰ ਸਿੰਘ, ਅਮਰ ਪੁੱਤਰ ਮਹਿੰਦਰ ਸਿੰਘ, ਕੁਲਵਿੰਦਰ, ਭੁਪਿੰਦਰ ਸਿੰਘ, ਰਾਜਪਾਲ, ਪ੍ਰੀਤੀ ਸਿੰਘ, ਜੁਝਾਰ, ਹੈਪੀ, ਲਖਬੀਰ, ਕਮਲਜੀਤ, ਬਲਦੇਵ, ਬਾਰਾ ਸਿੰਘ ਨੂੰ ਗਿ੍ਫ਼ਤਾਰ ਕਰ ਲਿਆ |
ਦਰਵਾਰਾ ਸਿੰਘ , ਗੁਰਮੇਲ , ਪੀਟਰ ਰੇਹੜੇ ਦੇ ਅਣਪਛਾਤੇ ਡਰਾਈਵਰ ਅਤੇ 35 ਅਣਪਛਾਤੇ ਵਿਅਕਤੀਆਂ ਨੇ ਆਪਣੇ ਬਿਆਨ ਵਿੱਚ ਲਿਖਿਆ ਕਿ ਕਈ ਕਿਸਾਨਾਂ ਵੱਲੋਂ ਚੰਡੀਗੜ੍ਹ ਜਾਣ ਦਾ ਪ੍ਰੋਗਰਾਮ ਬਣਾਇਆ ਗਿਆ ਸੀ। ਵੱਡੀ ਗਿਣਤੀ ਵਿੱਚ ਕਿਸਾਨ ਵੱਖ-ਵੱਖ ਸਾਧਨਾਂ ਤੋਂ ਪੁੱਜੇ ਹੋਏ ਸਨ। ਉਦੋਂ ਪੁਲੀਸ ਮੌਕੇ ’ਤੇ ਮੌਜੂਦ ਸੀ। ਇਸ ਦੌਰਾਨ ਕੁਝ ਕਿਸਾਨ ਲੋਕਾਂ ਨੂੰ ਨਾਕਾ ਤੋੜ ਕੇ ਬਠਿੰਡਾ-ਚੰਡੀਗੜ੍ਹ ਰੋਡ ’ਤੇ ਲੱਗੇ ਟੋਲ ਪਲਾਜ਼ਾ ਨੂੰ ਬੰਦ ਕਰਵਾਉਣ ਲਈ ਉਕਸਾਉਂਦੇ ਰਹੇ। ਜਿਸ ਤੋਂ ਬਾਅਦ ਟਰੈਕਟਰ-ਟਰਾਲੀ ਨੇ ਨਾਕਾ ਤੋੜ ਕੇ ਪੁਲਿਸ ਮੁਲਾਜ਼ਮਾਂ ਦੇ ਉਪਰੋਂ ਗੱਡੀ ਭਜਾ ਦਿੱਤੀ।ਇਸ ਘਟਨਾ ਵਿੱਚ ਕਈ ਮੁਲਾਜ਼ਮ ਜ਼ਖ਼ਮੀ ਹੋ ਗਏ। ਜਿਸ ਕਾਰਨ ਇਹ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਪੁਲੀਸ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰੇਗੀ। ਕਿਸਾਨ ਜਥੇਬੰਦੀਆਂ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਪੁਲੀਸ ਦੀ ਧੱਕੇਸ਼ਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਇੱਕ ਕਿਸਾਨ ਦੀ ਮੌਤ ਹੋ ਗਈ, ਜਿਸ ਲਈ ਪ੍ਰਸ਼ਾਸਨ ਜ਼ਿੰਮੇਵਾਰ ਹੈ। ਇਸ ਲਈ ਉਹ ਇਸ ਕਾਰਵਾਈ ਵਿਰੁੱਧ ਪੱਕਾ ਮੋਰਚਾ ਖੋਲ੍ਹ ਰਹੇ ਹਨ।
Post DisclaimerOpinion/facts in this article are author\’s own and geopunjab.com does not assume any responsibility or liability for the same.If You Have Problem With This Article Plz Contact Our Team At Contact Us Page.
