ਮਾਲਵਾਹਕ ਜਹਾਜ਼ ‘ਤੇ ਈਰਾਨੀ ਡਰੋਨ ਨੇ ਕੀਤਾ ਹਮਲਾ, ⋆ D5 News


ਸ਼ਨੀਵਾਰ ਨੂੰ ਹਿੰਦ ਮਹਾਸਾਗਰ ‘ਚ ਭਾਰਤ ਆ ਰਹੇ ਇਕ ਮਾਲਵਾਹਕ ਜਹਾਜ਼ ‘ਤੇ ਈਰਾਨੀ ਡਰੋਨ ਨੇ ਹਮਲਾ ਕੀਤਾ। ਅਮਰੀਕੀ ਰੱਖਿਆ ਵਿਭਾਗ ਨੇ ਇਹ ਦਾਅਵਾ ਕੀਤਾ ਹੈ। ਅਮਰੀਕੀ ਰਿਪੋਰਟਾਂ ਮੁਤਾਬਕ ਕੈਮ ਪਲੂਟੋ ਨਾਮ ਦੇ ਜਹਾਜ਼ ‘ਤੇ ਸ਼ਨੀਵਾਰ ਸਵੇਰੇ 10 ਵਜੇ ਹਮਲਾ ਕੀਤਾ ਗਿਆ। ਉਸ ਸਮੇਂ ਇਹ ਜਹਾਜ਼ ਅਮਰੀਕਾ ਦੇ ਸੰਪਰਕ ਵਿੱਚ ਸੀ।ਸਾਊਦੀ ਅਰਬ ਤੋਂ ਭਾਰਤ ਵਿੱਚ ਤੇਲ ਲੈ ਕੇ ਜਾਣ ਵਾਲਾ ਇਹ ਜਹਾਜ਼ ਜਾਪਾਨ ਦਾ ਸੀ ਅਤੇ ਲਾਇਬੇਰੀਆ ਦੇ ਝੰਡੇ ਹੇਠ ਚੱਲ ਰਿਹਾ ਸੀ। ਹਮਲੇ ਦੇ ਸਮੇਂ ਜਹਾਜ਼ ਪੋਰਬੰਦਰ ਤੱਟ ਤੋਂ 217 ਨੌਟੀਕਲ ਮੀਲ ਦੂਰ ਸੀ। ਇਹ ਇਲਾਕਾ ਭਾਰਤ ਦੇ ਐਕਸਕਲੂਸਿਵ ਇਕਨਾਮਿਕ ਜ਼ੋਨ (EEZ) ਤੋਂ ਬਾਹਰ ਪੈਂਦਾ ਹੈ।ਇੱਥੇ ਈਰਾਨ ਨੇ ਅਮਰੀਕਾ ਦੇ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ। ਈਰਾਨ ਦੇ ਉਪ ਵਿਦੇਸ਼ ਮੰਤਰੀ ਅਲੀ ਬਘੇਰੀ ਨੇ ਕਿਹਾ- ਹੂਤੀ ਬਾਗੀਆਂ ਕੋਲ ਆਪਣੇ ਹਥਿਆਰ ਹਨ, ਉਹ ਆਪਣੇ ਫੈਸਲੇ ਖੁਦ ਲੈਂਦੇ ਹਨ। ਇਸ ਵਿੱਚ ਸਾਡੀ ਕੋਈ ਭੂਮਿਕਾ ਨਹੀਂ ਹੈ। ਹੂਤੀ ਬਾਗੀ ਅਕਸਰ ਲਾਲ ਸਾਗਰ ਅਤੇ ਆਸਪਾਸ ਦੇ ਖੇਤਰਾਂ ਵਿੱਚ ਸਮੁੰਦਰੀ ਜਹਾਜ਼ਾਂ ‘ਤੇ ਹਮਲੇ ਕਰਦੇ ਹਨ। ਅਜਿਹੇ ‘ਚ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਉਨ੍ਹਾਂ ਨੇ ਹੀ ਜਹਾਜ਼ ‘ਤੇ ਹਮਲਾ ਕੀਤਾ ਸੀ।

Post DisclaimerOpinion/facts in this article are author\’s own and geopunjab.com does not assume any responsibility or liability for the same.If You Have Problem With This Article Plz Contact Our Team At Contact Us Page.

Leave a Reply

Your email address will not be published. Required fields are marked *