ਮਰਦਮਸ਼ੁਮਾਰੀ-2027 ਦੇ ਦੂਜੇ ਪੜਾਅ ਦੇ ਤਹਿਤ ਜਨਗਣਨਾ 1 ਦਸੰਬਰ ਤੋਂ 4 ਜਨਵਰੀ, 2027 ਤੱਕ ਕੀਤੀ ਜਾਵੇਗੀ।
ਭਾਰਤ ਸਰਕਾਰ ਦੇ ਨੋਟੀਫਿਕੇਸ਼ਨ ਮੁਤਾਬਕ ਪੰਜਾਬ ਵਿੱਚ ਮਰਦਮਸ਼ੁਮਾਰੀ-2027 (ਜਨਸੰਖਿਆ ਗਿਣਤੀ) ਦਾ ਦੂਜਾ ਪੜਾਅ 1 ਦਸੰਬਰ 2026 ਤੋਂ 4 ਜਨਵਰੀ 2027 ਤੱਕ ਕੀਤਾ ਜਾਵੇਗਾ ਅਤੇ ਇਸ ਪੜਾਅ ਦੌਰਾਨ ‘ਸਵੈ-ਗਣਨਾ’ ਦਾ ਕੰਮ 16 ਨਵੰਬਰ ਤੋਂ 30 ਨਵੰਬਰ 2026 ਤੱਕ ਕੀਤਾ ਜਾਵੇਗਾ। ਮਰਦਮਸ਼ੁਮਾਰੀ-2027 ਦੇ ਦੂਜੇ ਪੜਾਅ (ਆਬਾਦੀ ਗਿਣਤੀ) ਨੂੰ ਸੁਚਾਰੂ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਨੂੰ ਯਕੀਨੀ ਬਣਾਉਣ ਦੇ ਉਦੇਸ਼ ਨਾਲ, ਜ਼ਿਲ੍ਹਾ/ਇੰਚਾਰਜ ਪੱਧਰ ਦੇ ਅਧਿਕਾਰੀਆਂ ਲਈ ਨਗਰ ਨਿਗਮ ਵਿੱਚ ਦੋ ਰੋਜ਼ਾ ਸਿਖਲਾਈ ਪ੍ਰੋਗਰਾਮ ਆਯੋਜਿਤ ਕੀਤਾ ਗਿਆ।
ਇਸ ਸਿਖਲਾਈ ਪ੍ਰੋਗਰਾਮ ਦਾ ਮੁੱਖ ਉਦੇਸ਼ ਮਰਦਮਸ਼ੁਮਾਰੀ ਦੇ ਕੰਮ ਲਈ ਲੋੜੀਂਦੀ ਤਿਆਰੀ, ਕੰਮ ਦੀ ਪ੍ਰਕਿਰਿਆ ਅਤੇ ਅੰਕੜਿਆਂ ਦੀ ਸ਼ੁੱਧਤਾ ਦੇ ਸਬੰਧ ਵਿੱਚ ਅਧਿਕਾਰੀਆਂ ਦੀ ਸਮਰੱਥਾ ਨੂੰ ਮਜ਼ਬੂਤ ਕਰਨਾ ਸੀ। ਪਟਿਆਲਾ ਜ਼ਿਲ੍ਹੇ ਵਿੱਚ ਮਰਦਮਸ਼ੁਮਾਰੀ ਦਾ ਕੰਮ ਡਿਪਟੀ ਕਮਿਸ਼ਨਰ-ਕਮ-ਪ੍ਰਿੰਸੀਪਲ ਮਰਦਮਸ਼ੁਮਾਰੀ ਅਫ਼ਸਰ ਡਾ ਹਿਮਾਂਸ਼ੂ ਅਗਰਵਾਲ, ਕਮਿਸ਼ਨਰ ਨਗਰ ਨਿਗਮ ਪੂਜਾ ਸਿਆਲ ਗਰੇਵਾਲ ਦੀ ਨਿਗਰਾਨੀ ਹੇਠ ਕੀਤਾ ਜਾ ਰਿਹਾ ਹੈ। ਜਦੋਂਕਿ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਕਮ-ਜ਼ਿਲ੍ਹਾ ਮਰਦਮਸ਼ੁਮਾਰੀ ਅਫ਼ਸਰ ਦਮਨਜੀਤ ਸਿੰਘ ਮਾਨ ਨੂੰ ਪਟਿਆਲਾ ਜ਼ਿਲ੍ਹੇ ਵਿੱਚ ਮਰਦਮਸ਼ੁਮਾਰੀ ਨੋਡਲ ਅਫ਼ਸਰ ਵਜੋਂ ਤਾਇਨਾਤ ਕੀਤਾ ਗਿਆ ਹੈ।
ਪਟਿਆਲਾ ਜ਼ਿਲ੍ਹੇ ਵਿੱਚ ਮਰਦਮਸ਼ੁਮਾਰੀ-2027 ਦੇ ਦੂਜੇ ਪੜਾਅ ‘ਤੇ ਮਿਊਂਸਪਲ ਕਾਰਪੋਰੇਸ਼ਨ, ਪਟਿਆਲਾ ਦੇ 15 ਇੰਚਾਰਜ ਅਫ਼ਸਰਾਂ (6 ਤਹਿਸੀਲਾਂ, 5 ਨਗਰ ਕੌਸ਼ਲ ਅਤੇ 4 ਨਗਰ ਪੰਚਾਇਤਾਂ) ਅਤੇ 3 ਇੰਚਾਰਜ ਅਫ਼ਸਰਾਂ ਨੂੰ ਜਨਗਣਨਾ ਵਿਭਾਗ, ਪੰਜਾਬ, ਚੰਡੀਗੜ੍ਹ ਵੱਲੋਂ ਤਾਇਨਾਤ ਅਧਿਕਾਰੀਆਂ ਦੀ ਟੀਮ ਵੱਲੋਂ 2 ਦਿਨਾਂ ਦੀ ਸਿਖਲਾਈ ਦਿੱਤੀ ਗਈ।
ਸਿਖਲਾਈ ਪ੍ਰੋਗਰਾਮ ਦੌਰਾਨ, ਮਰਦਮਸ਼ੁਮਾਰੀ-2027 ਦੇ ਪੜਾਅ II ਨਾਲ ਸਬੰਧਤ ਵੱਖ-ਵੱਖ ਮਹੱਤਵਪੂਰਨ ਵਿਸ਼ਿਆਂ ‘ਤੇ ਵਿਸਤ੍ਰਿਤ ਜਾਣਕਾਰੀ, ਪ੍ਰੈਕਟੀਕਲ ਡੈਮੋ ਅਤੇ ਅਭਿਆਸ ਕੀਤੇ ਗਏ।
ਟ੍ਰੇਨਿੰਗ ਦੇ ਦੌਰਾਨ, ਮਰਦਮਸ਼ੁਮਾਰੀ-2027 ਦਾ ਦੂਜਾ ਪੜਾਅ: ਕਾਰਜ ਪ੍ਰਕਿਰਿਆ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਕਲਰਕਾਂ ਦੀ ਭੂਮਿਕਾ ਅਤੇ ਜ਼ਿੰਮੇਵਾਰੀਆਂ ਬਾਰੇ ਜਾਣਕਾਰੀ। ਸੰਖੇਪ ਹਾਊਸ ਸੂਚੀ ਅਤੇ ਚਾਰਜ ਰਜਿਸਟਰ: ਸੀਐੱਮਐੱਮਐੱਸ ਦੇ ਮਾਧਿਅਮ ਨਾਲ ਸੰਖੇਪ ਘਰ ਦੀ ਸੂਚੀ ਅਤੇ ਚਾਰਜ ਰਜਿਸਟਰ ਤਿਆਰ ਕਰਨ ਦੀ ਪ੍ਰਕਿਰਿਆ। ਮਰਦਮਸ਼ੁਮਾਰੀ ਸੰਬੰਧੀ ਧਾਰਨਾਵਾਂ ਅਤੇ ਪਰਿਭਾਸ਼ਾਵਾਂ: ਡੇਟਾ ਗੁਣਵੱਤਾ ਸੂਚਕਾਂ ਦੀ ਨਿਗਰਾਨੀ ‘ਤੇ ਵਿਸ਼ੇਸ਼ ਜ਼ੋਰ ਦੇਣ ਦੇ ਨਾਲ, ਗਿਣਿਆ ਜਾਣ ਵਾਲੇ ਵਿਅਕਤੀਆਂ ਅਤੇ ਪ੍ਰਸ਼ਨ ਨੰਬਰ 1 ਤੋਂ 40 ਬਾਰੇ ਜਾਣਕਾਰੀ। ਸਵੈ-ਗਣਨਾ ਪੋਰਟਲ: ਸਵੈ-ਗਣਨਾ ਪੋਰਟਲ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਭੂਮਿਕਾ, ਮੀਡੀਆ ਅਤੇ ਪ੍ਰਚਾਰ ਗਤੀਵਿਧੀਆਂ ਬਾਰੇ ਜਾਣਕਾਰੀ: ਕਿੱਟ ਸਮੱਗਰੀ ਦੀ ਛਪਾਈ ਅਤੇ ਲੌਜਿਸਟਿਕਸ ਅਤੇ ਪ੍ਰਬੰਧਨ ਸਮੇਤ ਜਨਸੰਖਿਆ ਗਣਨਾ ਨਾਲ ਸਬੰਧਿਤ ਜਾਗਰੂਕਤਾ ਅਤੇ ਪ੍ਰਚਾਰ ਗਤੀਵਿਧੀਆਂ: ਲੋੜੀਂਦੀ ਜਨਗਣਨਾ ਸਮੱਗਰੀ ਦੀ ਯੋਜਨਾਬੰਦੀ ਅਤੇ ਸੁਚਾਰੂ ਪ੍ਰਬੰਧਨ। ਟ੍ਰੇਨਿੰਗ ਸੰਰਚਨਾ ਅਤੇ ਦਿਸ਼ਾ-ਨਿਰਦੇਸ਼: ਦੂਜੇ ਪੜਾਅ ਲਈ ਟ੍ਰੇਨਿੰਗ ਢਾਂਚੇ ਅਤੇ ਦਿਸ਼ਾ-ਨਿਰਦੇਸ਼ਾਂ ਬਾਰੇ ਵਿਸਤ੍ਰਿਤ ਜਾਣਕਾਰੀ ਦਿੱਤੀ ਗਈ।
ਹਿਮਾਂਸ਼ੂ ਅਗਰਵਾਲ, ਵਧੀਕ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਮਰਦਮਸ਼ੁਮਾਰੀ ਅਫ਼ਸਰ ਦਮਨਜੀਤ ਸਿੰਘ ਮਾਨ ਅਤੇ ਨਗਰ ਨਿਗਮ ਦੇ ਜੁਆਇੰਟ ਕਮਿਸ਼ਨਰ ਮਨਰੀਤ ਰਾਣਾ ਨੇ ਜ਼ਿਲ੍ਹੇ ਦੇ ਸਾਰੇ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਭਾਰਤ ਸਰਕਾਰ ਵੱਲੋਂ ਕਰਵਾਏ ਜਾ ਰਹੇ ਮਰਦਮਸ਼ੁਮਾਰੀ ਦੇ ਇਸ ਕੰਮ ਵਿੱਚ ਪੂਰਾ ਸਹਿਯੋਗ ਕਰਨ। ਇਸ ਸਿਖਲਾਈ ਦੌਰਾਨ ਆਫਿਸਰ-ਇਨ-ਚਾਰਜ, ਉਪ ਆਰਥਿਕ ਅਤੇ ਅੰਕੜਾ ਸਲਾਹਕਾਰ, ਜਸਵਿੰਦਰ ਕੌਰ, ਜਨਗਣਨਾ ਸੈੱਲ ਟੀਮ ਨਰਿੰਦਰ ਕੁਮਾਰ, ਲੇਖਾ ਕਲਰਕ, ਬਿਕਰਮਜੀਤ ਸਿੰਘ ਜਾਂਚਕਰਤਾ, ਕੁਲਿੰਦਰਜੀਤ ਸਿੰਘ ਅਤੇ ਮਰਦਮਸ਼ੁਮਾਰੀ ਮਾਸਟਰ ਟ੍ਰੇਨਰ ਸਮੇਤ ਸਾਰੇ ਸਟਾਫ ਨੇ ਹਿੱਸਾ ਲਿਆ।
