ਪੰਜਾਬ ਵਿੱਚ ਪਿਛਲੇ 10 ਸਾਲਾਂ ਵਿੱਚ 1,800 ਤੋਂ ਵੱਧ ਕਿਸਾਨਾਂ ਨੇ ਕੀਤੀ ਖ਼ੁਦਕੁਸ਼ੀ, ਮਾਨਸਾ ਵਿੱਚ ਸਭ ਤੋਂ ਵੱਧ 314 ਕਿਸਾਨ ਖੁਦਕੁਸ਼ੀਆਂ ਚੰਡੀਗੜ੍ਹ (ਭੁੱਲਰ) : ਪੰਜਾਬ ਵਿੱਚ ਪਿਛਲੇ 10 ਸਾਲਾਂ ਵਿੱਚ ਲਗਭਗ 1806 ਕਿਸਾਨਾਂ ਅਤੇ ਖੇਤ ਮਜ਼ਦੂਰਾਂ ਨੇ ਖ਼ੁਦਕੁਸ਼ੀ ਕੀਤੀ ਹੈ। ਪੰਜਾਬ ਵਿਧਾਨ ਸਭਾ ਵਿੱਚ ਪੇਸ਼ ਕੀਤੀ ਰਿਪੋਰਟ ਅਨੁਸਾਰ ਪ੍ਰਾਪਤ ਸਰਕਾਰੀ ਅੰਕੜਿਆਂ ਅਨੁਸਾਰ ਮਾਰਚ 2012 ਤੋਂ 28 ਫਰਵਰੀ 2023 ਤੱਕ 1403 ਕਿਸਾਨਾਂ ਅਤੇ 403 ਖੇਤ ਮਜ਼ਦੂਰਾਂ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਜ਼ਿਲ੍ਹਾਵਾਰ ਵੇਰਵਿਆਂ ਅਨੁਸਾਰ ਸਭ ਤੋਂ ਵੱਧ ਕਿਸਾਨ ਖੁਦਕੁਸ਼ੀਆਂ ਮਾਨਸਾ ਵਿੱਚ 314 ਅਤੇ ਬਠਿੰਡਾ ਜ਼ਿਲ੍ਹੇ ਵਿੱਚ 269 ਹਨ। ਖੇਤ ਮਜ਼ਦੂਰਾਂ ਦੀਆਂ ਖੁਦਕੁਸ਼ੀਆਂ ਵਿੱਚ ਸਭ ਤੋਂ ਵੱਧ ਮਾਨਸਾ ਜ਼ਿਲ੍ਹੇ ਵਿੱਚ 89 ਅਤੇ ਮਲੇਰਕੋਟਲਾ ਵਿੱਚ 70 ਹਨ। ਜਲੰਧਰ ਸ਼ਹਿਰੀ, ਗੁਰਦਾਸਪੁਰ, ਜਲੰਧਰ ਦਿਹਾਤੀ, ਫਤਿਹਗੜ੍ਹ ਸਾਹਿਬ ਵਿੱਚ ਖੁਦਕੁਸ਼ੀਆਂ ਦੀ ਗਿਣਤੀ ਜ਼ੀਰੋ ਹੈ। ਬਾਕੀ ਰਹਿੰਦੇ ਜ਼ਿਲ੍ਹਿਆਂ ਵਿੱਚ ਲੁਧਿਆਣਾ ਸ਼ਹਿਰੀ ਵਿੱਚ 12, ਅੰਮ੍ਰਿਤਸਰ ਦਿਹਾਤੀ ਵਿੱਚ 9, ਬਟਾਲਾ ਪੁਲੀਸ ਜ਼ਿਲ੍ਹੇ ਵਿੱਚ 8, ਪਠਾਨਕੋਟ ਵਿੱਚ 6, ਹੁਸ਼ਿਆਰਪੁਰ ਵਿੱਚ 4, ਕਪੂਰਥਲਾ ਵਿੱਚ 25, ਪਟਿਆਲਾ ਵਿੱਚ 2, ਸੰਗਰੂਰ ਵਿੱਚ 35, ਬਰਨਾਲਾ ਵਿੱਚ 9, ਲੁਧਿਆਣਾ ਦਿਹਾਤੀ ਵਿੱਚ 82, ਖੰਨਾ ਵਿੱਚ 48, ਸ਼ਹੀਦ ਭਗਤ ਸਿੰਘ ਸ. ਨਗਰ 2, ਰੋਪੜ 14, ਐਸਏਐਸ ਨਗਰ 5, ਫਿਰੋਜ਼ਪੁਰ 2, ਫਾਜ਼ਿਲਕਾ 10, ਤਰਨਤਾਰਨ 23, ਫਰੀਦਕੋਟ 109, ਮੋਗਾ 39 ਅਤੇ ਸ੍ਰੀ ਮੁਕਤਸਰ ਸਾਹਿਬ ਵਿੱਚ ਹੁਣ ਤੱਕ 46 ਕਿਸਾਨ ਖੁਦਕੁਸ਼ੀਆਂ ਕਰ ਚੁੱਕੇ ਹਨ। ਦਾ ਅੰਤ