ਪੰਜਾਬ ਬਾਰੇ ਅਮਿਤ ਸ਼ਾਹ ਦਾ ਵੱਡਾ ਬਿਆਨ -ਦੋ ਪਾਰਟੀਆਂ ਨਾਲ ਗਠਜੋੜ ਲਈ ਚਾਲ ਰਹਿ ਗੱਲਬਾਤ

ਪੰਜਾਬ ਬਾਰੇ ਅਮਿਤ ਸ਼ਾਹ ਦਾ ਵੱਡਾ ਬਿਆਨ -ਦੋ ਪਾਰਟੀਆਂ ਨਾਲ ਗਠਜੋੜ ਲਈ ਚਾਲ ਰਹਿ ਗੱਲਬਾਤ

ਪੰਜਾਬ ਬਾਰੇ ਅਮਿਤ ਸ਼ਾਹ ਦਾ ਵੱਡਾ ਬਿਆਨ -ਦੋ ਪਾਰਟੀਆਂ ਨਾਲ ਗਠਜੋੜ ਲਈ ਚਾਲ ਰਹਿ ਗੱਲਬਾਤ 
 

ਨਵੀਂ ਦਿੱਲੀ, 4 ਦਸੰਬਰ, 2021: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ ਪੰਜਾਬ ਵਿਧਾਨ ਸਭਾ ਚੋਣਾਂ ਲਈ ਭਾਜਪਾ ਦੀ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਅਕਾਲੀ ਦਲ ਸੰਯੁਕਤ ਦੇ ਆਗੁ ਸੁਖਦੇਵ ਸਿੰਘ ਢੀਂਡਸਾ ਨਾਲ ਗਠਜੋੜ ਲਈ ਗੱਲਬਾਤ ਚਲ ਰਹੀ ਹੈ ਤੇ ਗਠਜੋੜ ਸੰਭਵ ਹੈ।
ਹਿੰਦੁਸਤਾਨ ਟਾਈਮਜ਼ ਲੀਡਰਸ਼ਿਪ ਸੰਮੇਲਨ ਦੇ ਸਮਾਪਤੀ ਸੈਸ਼ਨ ਨੂੰ ਸੰਬੋਧਨ ਕਰਦਿਆਂ ਅਮਿਤ ਸ਼ਾਹ ਨੇ ਕਿਹਾ ਕਿ ਉਹਨਾਂ ਦੀ ਪਾਰਟੀ ਦੀ ਦੋਵਾਂ ਆਗੂਆਂ ਨਾਲ ਹਾਂ ਪੱਖੀ ਗੱਲਬਾਤ ਚਲ ਰਹੀ ਹੈ ਤੇ ਗਠਜੋੜ ਹੋਣਾ ਸੰਭਵ ਹੈ।
ਅਮਿਤ ਸ਼ਾਹ ਨੇ ਕਿਹਾ ਕਿ ਪੰਜਾਬ ਵਿਚ ਚੋਣਾਂ ਮੈਰਿਟ ਅਤੇ ਵਿਕਾਸ ’ਤੇ ਲੜੀਆਂ ਜਾਣਗੀਆਂ। ਅਮਿਤ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਤਿੰਨ ਖੇਤੀ ਕਾਨੂੰਨ ਜਿਹਨਾਂ ਦੇ ਖਿਲਾਫ ਪੰਜਾਬ ਦੇ ਕਿਸਾਨ ਵਿਰੋਧ ਪ੍ਰਦਰਸ਼ਨ ਕਰਰਹੇ ਸਨ, ਰੱਦ ਕਰ ਕੇ ਵੱਡਾ ਦਿਲ ਵਿਖਾਇਆ ਹੈ।
ਯਾਦ ਰਹੇ ਕਿ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਪਾਰਟੀ ਪੰਜਾਬ ਲੋਕ ਕਾਂਗਰਸ ਬਣਾ ਲਈ ਹੈ।

Leave a Reply

Your email address will not be published. Required fields are marked *