ਪਟਿਆਲਾ ਮੀਂਹ ਲਈ ਤਿਆਰ ਹੋ ਜਾਓ
#rain_alert ⛈️🌦️
ਪੰਜਾਬ ‘ਚ ਬਾਰਿਸ਼, ਸ਼ਿਮਲਾ ‘ਚ ਬਰਫਬਾਰੀ ਦੀ ਤਿਆਰੀ
🟢 ਵੈਸਟਰਨ ਡਿਸਟਰਬੈਂਸ ਦੇ ਆਉਣ ਨਾਲ ਪੰਜਾਬ ਵਿੱਚ 8 ਦਸੰਬਰ ਨੂੰ ਮੌਸਮ ਵਿੱਚ ਗੜਬੜੀ ਦੇਖਣ ਨੂੰ ਮਿਲੇਗੀ, ਜੋ ਕਿ ਪੂਰਬੀ ਜ਼ਿਲ੍ਹਿਆਂ ਵਿੱਚ 9 ਦਸੰਬਰ ਦੀ ਸਵੇਰ ਤੱਕ ਜਾਰੀ ਰਹੇਗੀ। ਕੱਲ੍ਹ, 7 ਦਸੰਬਰ ਤੋਂ, ਹਵਾ ਦੇ ਬਦਲਣ ਨਾਲ ਨਮੀ ਵਧਣੀ ਸ਼ੁਰੂ ਹੋ ਜਾਵੇਗੀ।
🟢 8-9 ਦਸੰਬਰ ਨੂੰ ਗੁਰਦਾਸਪੁਰ, ਪਠਾਨਕੋਟ, ਹੁਸ਼ਿਆਰਪੁਰ, ਅੰਮ੍ਰਿਤਸਰ, ਤਰਨਤਾਰਨ, ਜਲੰਧਰ, ਕਪੂਰਥਲਾ, ਨਵਾਂਸ਼ਹਿਰ, ਰੂਪਨਗਰ, ਲੁਧਿਆਣਾ, ਫਤਿਹਗੜ੍ਹ ਸਾਹਿਬ, ਸੰਗਰੂਰ, ਮਾਨਸਾ, ਪਟਿਆਲਾ ਦੇ ਖੇਤਰਾਂ ਵਿੱਚ ਤੇਜ਼ ਠੰਡੀਆਂ ਹਵਾਵਾਂ ਨਾਲ ਹਲਕੀ ਬਾਰਿਸ਼ ਹੋਵੇਗੀ। ਚੰਡੀਗੜ੍ਹ, ਮੋਹਾਲੀ। ਪਹਾੜੀ ਖੇਤਰਾਂ ਵਿੱਚ ਦਰਮਿਆਨੀ ਬਾਰਿਸ਼ ਦੀ ਸੰਭਾਵਨਾ ਹੈ। ਜਦਕਿ ਪੱਛਮੀ ਮਾਲਵੇ ਦੇ ਫਿਰੋਜ਼ਪੁਰ, ਮੁਕਤਸਰ, ਫਰੀਦਕੋਟ, ਫਾਜ਼ਿਲਕਾ, ਬਠਿੰਡਾ, ਬਰਨਾਲਾ ਵਿੱਚ ਕਾਰਵਾਈ ਹਲਕਾ ਜਾਂ ਨਾਮਾਤਰ ਹੀ ਹੋਵੇਗੀ।
🟢 ਰਾਜ ਦੇ ਕਈ ਖੇਤਰਾਂ ਵਿੱਚ “ਠੰਡੇ ਦਿਨ” ਹੋਣ ਦੀ ਸੰਭਾਵਨਾ ਹੈ। ਸ਼ਿਮਲਾ ‘ਚ ਚੰਗੀ ਬਰਫਬਾਰੀ ਹੋਵੇਗੀ, ਮਤਲਬ ਕਿ ਪੰਜਾਬ ‘ਚ ਬਾਰਿਸ਼ ਤੋਂ ਬਾਅਦ 10-11 ਦਸੰਬਰ ਨੂੰ ਮੌਸਮ ਸਾਫ ਦੇਖਣ ਨੂੰ ਮਿਲੇਗਾ।
