ਪਟਿਆਲਾ: ਮਹਿੰਦਰਾ ਕਾਲਜ ਪਟਿਆਲਾ ਵੱਲੋਂ 350ਵੇਂ ਸ਼ਹੀਦੀ ਪੁਰਬ ਨੂੰ ਸਮਰਪਿਤ ਗੁਰਬਾਣੀ ਗਾਇਨ ਸਮਾਗਮ ਕਰਵਾਇਆ ਗਿਆ।

ਪਟਿਆਲਾ: ਮਹਿੰਦਰਾ ਕਾਲਜ ਪਟਿਆਲਾ ਵੱਲੋਂ 350ਵੇਂ ਸ਼ਹੀਦੀ ਪੁਰਬ ਨੂੰ ਸਮਰਪਿਤ ਗੁਰਬਾਣੀ ਗਾਇਨ ਸਮਾਗਮ ਕਰਵਾਇਆ ਗਿਆ।

ਪਟਿਆਲਾ: ਮਹਿੰਦਰਾ ਕਾਲਜ ਪਟਿਆਲਾ ਵੱਲੋਂ 350ਵੇਂ ਸ਼ਹੀਦੀ ਪੁਰਬ ਨੂੰ ਸਮਰਪਿਤ ਗੁਰਬਾਣੀ ਗਾਇਨ ਸਮਾਗਮ ਕਰਵਾਇਆ ਗਿਆ।

ਪਟਿਆਲਾ, 22 ਨਵੰਬਰ:

ਸਰਕਾਰੀ ਮਹਿੰਦਰਾ ਕਾਲਜ ਪਟਿਆਲਾ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਬਾਣੀ ਗਾਇਨ ਸਮਾਗਮ ਕਰਵਾਇਆ ਗਿਆ। ਨਿਸ਼ਠਾ ਤ੍ਰਿਪਾਠੀ ਦੀ ਰਹਿਨੁਮਾਈ ਹੇਠ ਕਰਵਾਏ ਗਏ ਇਸ ਸਮਾਗਮ ਵਿੱਚ ਸੰਗੀਤ ਵਿਭਾਗ ਦੇ ਮੁਖੀ ਡਾ: ਰਾਏ ਬਹਾਦਰ ਸਿੰਘ ਨੇ ਰਸਭਿੰਨੇ ਕੀਰਤਨ ਰਾਹੀਂ ਸਰੋਤਿਆਂ ਨੂੰ ਰੂਹਾਨੀ ਤੌਰ ‘ਤੇ ਗੁਰੂ ਦੀ ਬਾਣੀ ਅਤੇ ਸੰਦੇਸ਼ ਨਾਲ ਜੋੜਿਆ |

ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਪੁੱਜੇ ਐਡਵੋਕੇਟ ਰਾਹੁਲ ਸਿੰਘ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ, ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲਾ ਜੀ ਦੀ ਸ਼ਹਾਦਤ ਨੂੰ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਅਜਿਹਾ ਪ੍ਰੋਗਰਾਮ ਉਲੀਕਣ ਲਈ ਪ੍ਰਿੰਸੀਪਲ ਅਤੇ ਸਮਾਗਮ ਪ੍ਰਬੰਧਕਾਂ ਦੀ ਸ਼ਲਾਘਾ ਕੀਤੀ।

ਪਿ੍ੰਸੀਪਲ ਪ੍ਰੋ: ਨਿਸ਼ਠਾ ਤ੍ਰਿਪਾਠੀ ਨੇ ਕਿਹਾ ਕਿ ਗੁਰੂ ਤੇਗ ਬਹਾਦਰ ਸਾਹਿਬ ਆਪਣੀ ਸ਼ਹਾਦਤ ਅਤੇ ਬਚਨਾਂ ਰਾਹੀਂ ਸਾਨੂੰ ਦੁਸ਼ਮਣੀ, ਝੂਠਾ ਹੰਕਾਰ, ਮੋਹ, ਨਿੰਦਾ, ਵਿਕਾਰ ਆਦਿ ਤਿਆਗਣ ਦਾ ਸੰਦੇਸ਼ ਦਿੰਦੇ ਹਨ, ਉਨ੍ਹਾਂ ਇਹ ਵੀ ਕਿਹਾ ਕਿ ਅੱਜ ਦੇ ਸਮੇਂ ਵਿਚ ਜਿੱਥੇ ਅਸੀਂ ਨਿੱਜੀ ਰੰਜਿਸ਼ਾਂ ਵਿਚ ਫਸੇ ਹੋਏ ਹਾਂ, ਉੱਥੇ ਲੋੜ ਹੈ, ਸਾਨੂੰ ਗੁਰੂ ਸਾਹਿਬਾਨ ਤੋਂ ਸੇਧ ਲੈ ਕੇ ਸਭ ਨੂੰ ਪਿਆਰ ਦਿਖਾਉਣਾ ਚਾਹੀਦਾ ਹੈ |

ਸਮਾਗਮ ਦਾ ਸੰਚਾਲਨ ਡਾ: ਮੁਹੰਮਦ ਸੁਹੇਲ ਨੇ ਕੀਤਾ ਅਤੇ ਗੁਰੂ ਸਾਹਿਬ ਦੀ ਸ਼ਹਾਦਤ ਦੇ ਮਾਨਵਤਾ ਪੱਖੀ ਸਰੋਕਾਰਾਂ ਬਾਰੇ ਚਰਚਾ ਕੀਤੀ | ਕੀਰਤਨ ਕਰਦਿਆਂ ਡਾ: ਰਾਏ ਬਹਾਦਰ ਸਿੰਘ ਡਾ: ਗੁਰਪ੍ਰੀਤ ਕੌਰ, ਸ: ਨਰਿੰਦਰ ਸਿੰਘ ਅਤੇ ਸੰਗੀਤ ਵਿਭਾਗ ਦੇ ਵਿਦਿਆਰਥੀਆਂ ਨੇ ਸਹਿਯੋਗ ਦਿੱਤਾ | ਸ਼੍ਰੀਮਤੀ ਲੰਬੇ ਸਮੇਂ ਤੋਂ ਪੱਤਰਕਾਰੀ ਨਾਲ ਜੁੜੇ ਹੋਏ ਹਨ

ਵਿਦਿਆ ਲੋਕਨਾਥਨ ਅਤੇ ਅਮੁਲਮੀਤ ਸਿੰਘ ਚੱਢਾ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਕਾਲਜ ਦੇ ਸਮੂਹ ਵਿਭਾਗਾਂ ਦੇ ਟੀਚਿੰਗ, ਨਾਨ-ਟੀਚਿੰਗ ਸਟਾਫ਼ ਅਤੇ ਵਿਦਿਆਰਥੀਆਂ ਨੇ ਵੱਡੀ ਗਿਣਤੀ ਵਿੱਚ ਸ਼ਿਰਕਤ ਕੀਤੀ।

Leave a Reply

Your email address will not be published. Required fields are marked *