ਪਟਿਆਲਾ (ਪੱਤਰ ਪ੍ਰੇਰਕ): ਪੀਡੀਏ ਦੇ ਏਸੀਏ ਵੱਲੋਂ ਡੇਲਵਾਲ ਵਿਖੇ ਲਤਾ ਗ੍ਰੀਨ ਐਨਕਲੇਵ ਵੈਲਫੇਅਰ ਸੁਸਾਇਟੀ ਦੇ ਨੁਮਾਇੰਦਿਆਂ ਨਾਲ ਕਲੋਨੀ ਵਿੱਚ ਸੀਵਰੇਜ ਦੇ ਕੰਮਾਂ ਦਾ ਨਿਰੀਖਣ ਕੀਤਾ ਗਿਆ।

– ਕਲੋਨੀ ਵਿੱਚ ਸੀਵਰੇਜ ਪਾਉਣ ਦੀ ਤਜਵੀਜ਼ ‘ਤੇ ਵਿਚਾਰ – ਜਸ਼ਨਪ੍ਰੀਤ ਕੌਰ ਗਿੱਲ

ਪਟਿਆਲਾ, 7 ਜਨਵਰੀ:

ਵਧੀਕ ਮੁੱਖ ਪ੍ਰਸ਼ਾਸਕ, ਪੀ.ਡੀ.ਏ., ਪਟਿਆਲਾ ਜਸ਼ਨਪ੍ਰੀਤ ਕੌਰ ਗਿੱਲ ਨੇ ਅੱਜ ਲਤਾ ਗ੍ਰੀਨ ਐਨਕਲੇਵ, ਪਿੰਡ ਦਿਲੀਵਾਲ ਵਿਖੇ ਲਤਾ ਗ੍ਰੀਨ ਐਨਕਲੇਵ ਵੈਲਫੇਅਰ ਸੁਸਾਇਟੀ ਦੇ ਨੁਮਾਇੰਦਿਆਂ ਨਾਲ ਕਲੋਨੀ ਵਿਖੇ ਸੀਵਰੇਜ ਸਿਸਟਮ ਦੇ ਕੰਮ ਦਾ ਜਾਇਜ਼ਾ ਲੈਣ ਮੌਕੇ ਜਾਇਜ਼ਾ ਲਿਆ। ਉਨ੍ਹਾਂ ਦੱਸਿਆ ਕਿ ਡਿਪਟੀ ਕਮਿਸ਼ਨਰ ਡਾ.ਪ੍ਰੀਤੀ ਯਾਦਵ ਦੀਆਂ ਹਦਾਇਤਾਂ ਅਨੁਸਾਰ ਅੱਜ ਉਨ੍ਹਾਂ ਪੀ.ਡੀ.ਏ ਜਲ ਸਪਲਾਈ ਮੰਡਲ ਇੰਜੀਨੀਅਰ ਅਤੇ ਕਾਰਜਕਾਰੀ ਇੰਜੀਨੀਅਰ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਡਲ ਰਾਜਪੁਰਾ ਦੇ ਹੋਰ ਅਧਿਕਾਰੀਆਂ ਨਾਲ ਕਲੋਨੀ ਦਾ ਦੌਰਾ ਕੀਤਾ।

ਜਸ਼ਨਪ੍ਰੀਤ ਕੌਰ ਗਿੱਲ ਨੇ ਦੱਸਿਆ ਕਿ ਇਸ ਦੌਰਾਨ ਉਨ੍ਹਾਂ ਨਾਲ ਸੀਵਰੇਜ ਸਿਸਟਮ ਮੁਹੱਈਆ ਕਰਵਾਉਣ ਲਈ ਸਬੰਧਤ ਸੁਸਾਇਟੀ ਮੈਂਬਰਾਂ ਦੀ ਮੰਗ ਬਾਰੇ ਵਿਸਥਾਰਪੂਰਵਕ ਚਰਚਾ ਕੀਤੀ ਗਈ। ਉਨ੍ਹਾਂ ਦੱਸਿਆ ਕਿ ਇਸ ਮੌਕੇ ਹਾਜ਼ਰ ਕਾਰਜਕਾਰੀ ਇੰਜਨੀਅਰ ਜਲ ਸਪਲਾਈ ਤੇ ਸੈਨੀਟੇਸ਼ਨ ਬੋਰਡ ਰਾਜਪੁਰਾ ਨੂੰ ਇਸ ਕਲੋਨੀ ਵਿੱਚ ਸਥਾਨਕ ਲੋਕਾਂ ਦੀ ਸਹੂਲਤ ਲਈ ਸੀਵਰੇਜ ਪਾਉਣ ਲਈ ਸਕੀਮ ਤਿਆਰ ਕਰਨ ਲਈ ਕਿਹਾ ਗਿਆ ਹੈ ਤਾਂ ਜੋ ਸਕੀਮ ਦੀ ਪ੍ਰਵਾਨਗੀ ਉਪਰੰਤ ਸਰਕਾਰ ਤੋਂ ਫੰਡ ਪ੍ਰਾਪਤ ਕਰਕੇ ਇਸ ਕਲੋਨੀ ਵਿੱਚ ਸੀਵਰੇਜ ਸਬੰਧੀ ਲੋੜੀਂਦੇ ਕੰਮ ਕਰਵਾਏ ਜਾ ਸਕਣ।

Leave a Reply

Your email address will not be published. Required fields are marked *