ਪਟਿਆਲਾ ਨਿਊਜ਼ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ: ਬਡੂੰਗਰ ਦੀ ਪੁਸਤਕ ‘ਵੇਦਾਂਤ ਦਰਸ਼ਨ’ ਲੋਕ ਅਰਪਣ ਕੀਤੀ।

ਪਟਿਆਲਾ ਨਿਊਜ਼ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ: ਬਡੂੰਗਰ ਦੀ ਪੁਸਤਕ ‘ਵੇਦਾਂਤ ਦਰਸ਼ਨ’ ਲੋਕ ਅਰਪਣ ਕੀਤੀ।

ਪਟਿਆਲਾ ਨਿਊਜ਼ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ: ਬਡੂੰਗਰ ਦੀ ਪੁਸਤਕ ‘ਵੇਦਾਂਤ ਦਰਸ਼ਨ’ ਲੋਕ ਅਰਪਣ ਕੀਤੀ।

ਵਿਸ਼ਵ ਧਰਮ ਦੇ ਸਰੋਤ ਗ੍ਰੰਥਾਂ ਨੂੰ ਗੁਰਬਾਣੀ ਦੇ ਸੰਦਰਭ ਵਿੱਚ ਸਮਝਣਾ ਸਮੇਂ ਦੀ ਵੱਡੀ ਲੋੜ : ਪ੍ਰੋ: ਬਡੂੰਗਰ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਟੱਡੀਜ਼ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫਤਹਿਗੜ੍ਹ ਸਾਹਿਬ ਦੇ ਡੀਨ ਫੈਕਲਟੀ ਡਾ: ਹਰਦੇਵ ਸਿੰਘ ਦੁਆਰਾ ਵੇਦਾਂਤ ਫਲਸਫੇ ਵਿਸ਼ੇ ‘ਤੇ ਲਿਖੀ ਪੁਸਤਕ ਲੋਕ ਅਰਪਣ ਕੀਤੀ |
ਇਸ ਮੌਕੇ ਪ੍ਰੋ: ਬਡੂੰਗਰ ਨੇ ਕਿਹਾ ਕਿ ਗੁਰਬਾਣੀ ਸੰਸਾਰ ਦੇ ਹੋਰ ਧਰਮ ਗ੍ਰੰਥਾਂ ਅਤੇ ਸਾਹਿਤ ਨੂੰ ਰੱਦ ਨਹੀਂ ਕਰਦੀ ਸਗੋਂ ਉਨ੍ਹਾਂ ਪਾਖੰਡੀਆਂ ਅਤੇ ਨਕਲੀ ਕਾਮਿਆਂ ਦਾ ਖੰਡਨ ਕਰਦੀ ਹੈ ਜੋ ਧਰਮ ਗ੍ਰੰਥਾਂ ਦੇ ਮੂਲ ਸੰਦੇਸ਼ ਨੂੰ ਸਮਝਣ ਤੋਂ ਅਸਮਰੱਥ ਹਨ।
ਪੁਸਤਕ ਦੀ ਸ਼ਲਾਘਾ ਕਰਦਿਆਂ ਵਾਈਸ-ਚਾਂਸਲਰ ਪ੍ਰੋਫੈਸਰ ਪਰਿਤ ਪਾਲ ਸਿੰਘ ਨੇ ਕਿਹਾ ਕਿ ਧਰਮ ਅਧਿਐਨ ਦੇ ਮਾਸਟਰ ਪ੍ਰੋਗਰਾਮ ਵਿੱਚ ਪਾਠਕ੍ਰਮ ਵਜੋਂ ਛੇ ਫਲਸਫੇ ਸ਼ਾਮਲ ਕੀਤੇ ਗਏ ਹਨ। ਇਨ੍ਹਾਂ ਪਾਠਾਂ ਨੂੰ ਗੁਰਮੁਖੀ ਵਿੱਚ ਪ੍ਰਕਾਸ਼ਿਤ ਕਰਨ ਨਾਲ ਵਿਦਿਆਰਥੀਆਂ ਨੂੰ ਮੂਲ ਰਚਨਾਵਾਂ ਤੱਕ ਪਹੁੰਚ ਹੋਵੇਗੀ। ਇਸ ਮੌਕੇ ਡਾ: ਹਰਦੇਵ ਸਿੰਘ ਨੇ ਕਿਹਾ ਕਿ ਪੁਰਾਤਨ ਗ੍ਰੰਥਾਂ ਵਿਚੋਂ ਵੇਦਾਂਤ ਦਾ ਅਹਿਮ ਸਥਾਨ ਹੈ ਜਿਸ ਦਾ ਗੁਰਬਾਣੀ ਵਿਚ ਵਾਰ-ਵਾਰ ਜ਼ਿਕਰ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਗੁਰਮਤਿ ਸਿਧਾਂਤ ਦੀ ਮੌਲਿਕਤਾ ਅਤੇ ਵਿਲੱਖਣਤਾ ਨੂੰ ਸਮਝਣ ਲਈ ਪੁਰਾਤਨ ਗ੍ਰੰਥਾਂ ਦਾ ਅਧਿਐਨ ਗੁਰਬਾਣੀ ਵਿਆਖਿਆਕਾਰ ਅਤੇ ਸਿਧਾਂਤਕਾਰ ਦੀ ਮੁੱਢਲੀ ਲੋੜ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਸਿੱਖ ਐਜੂਕੇਸ਼ਨ ਕੌਂਸਲ ਯੂ.ਕੇ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਰਚਨਾ ਯੋਗ ਦਰਸ਼ਨ ਅਤੇ ਸਾਂਖ ਦਰਸ਼ਨ ਵੀ ਗੁਰਮੁਖੀ ਵਿੱਚ ਪ੍ਰਕਾਸ਼ਿਤ ਕੀਤੀ ਜਾ ਚੁੱਕੀ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਿਪਟੀ ਰਜਿਸਟਰਾਰ ਜਗਜੀਤ ਸਿੰਘ ਅਤੇ ਧਰਮ ਅਧਿਐਨ ਵਿਭਾਗ ਦੇ ਸਹਾਇਕ ਪ੍ਰੋਫੈਸਰ ਡਾ: ਪਲਵਿੰਦਰ ਕੌਰ ਹਾਜ਼ਰ ਸਨ। ਹਾਜ਼ਰ ਸਾਰੇ ਵਿਦਵਾਨਾਂ ਨੇ ਆਸ ਪ੍ਰਗਟਾਈ ਕਿ ਨਵੀਂ ਪੀੜ੍ਹੀ ਦੇ ਖੋਜਾਰਥੀਆਂ ਅਤੇ ਵਿਦਿਆਰਥੀਆਂ ਨੂੰ ਇਸ ਪੁਸਤਕ ਤੋਂ ਲਾਭ ਮਿਲੇਗਾ

Leave a Reply

Your email address will not be published. Required fields are marked *