ਪਟਿਆਲਾ ਨਿਊਜ਼ : ਚੇਅਰਮੈਨ ਜੁਨੇਜਾ ਅਤੇ ਐਮਡੀ ਨੇ ਪੀਆਰਟੀਸੀ ਦੇ ਬੱਸ ਸਟੈਂਡਾਂ ਦੀ ਦਿੱਖ ਨੂੰ ਸੁਧਾਰਨ ਅਤੇ ਵਪਾਰਕ ਵਿਕਾਸ ਲਈ ਪ੍ਰਸਤਾਵਾਂ ‘ਤੇ ਚਰਚਾ ਕੀਤੀ।

ਪਟਿਆਲਾ ਨਿਊਜ਼ : ਚੇਅਰਮੈਨ ਜੁਨੇਜਾ ਅਤੇ ਐਮਡੀ ਨੇ ਪੀਆਰਟੀਸੀ ਦੇ ਬੱਸ ਸਟੈਂਡਾਂ ਦੀ ਦਿੱਖ ਨੂੰ ਸੁਧਾਰਨ ਅਤੇ ਵਪਾਰਕ ਵਿਕਾਸ ਲਈ ਪ੍ਰਸਤਾਵਾਂ ‘ਤੇ ਚਰਚਾ ਕੀਤੀ।

ਪਟਿਆਲਾ ਨਿਊਜ਼ : ਚੇਅਰਮੈਨ ਜੁਨੇਜਾ ਅਤੇ ਐਮਡੀ ਨੇ ਪੀਆਰਟੀਸੀ ਦੇ ਬੱਸ ਸਟੈਂਡਾਂ ਦੀ ਦਿੱਖ ਨੂੰ ਸੁਧਾਰਨ ਅਤੇ ਵਪਾਰਕ ਵਿਕਾਸ ਲਈ ਪ੍ਰਸਤਾਵਾਂ ‘ਤੇ ਚਰਚਾ ਕੀਤੀ।

ਬੱਸ ਸਟੈਂਡ ਵਿਕਸਤ ਕਰਕੇ ਵੱਧ ਤੋਂ ਵੱਧ ਆਮਦਨ ਪ੍ਰਾਪਤ ਕਰਨ ਦਾ ਟੀਚਾ ਰੱਖੋ-ਐਡਵੋਕੇਟ ਜੁਨੇਜਾ

ਪੀਆਰਟੀਸੀ ਦੇ ਚੇਅਰਮੈਨ ਐਡਵੋਕੇਟ ਹਰਪਾਲ ਜੁਨੇਜਾ ਅਤੇ ਐਮਡੀ ਮਨੀਸ਼ਾ ਰਾਣਾ ਨੇ ਕੰਸਲਟੈਂਟ ਏਜੰਸੀ ਨਾਲ ਮੀਟਿੰਗ ਕਰਕੇ ਪੀਆਰਟੀਸੀ ਬੱਸ ਸਟੈਂਡਾਂ ਦੀ ਦਿੱਖ ਨੂੰ ਸੁਧਾਰਨ ਅਤੇ ਇਨ੍ਹਾਂ ਨੂੰ ਵਪਾਰਕ ਤੌਰ ‘ਤੇ ਵਿਕਸਤ ਕਰਨ ਲਈ ਪ੍ਰਸਤਾਵਾਂ ‘ਤੇ ਚਰਚਾ ਕੀਤੀ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਚੇਅਰਮੈਨ ਜੁਨੇਜਾ ਨੇ ਦੱਸਿਆ ਕਿ ਇਸ ਮੀਟਿੰਗ ਦਾ ਮੁੱਖ ਮਕਸਦ ਪੀ.ਆਰ.ਟੀ.ਸੀ ਦੇ ਨਵੇਂ ਅਤੇ ਪੁਰਾਣੇ ਬੱਸ ਸਟੈਂਡਾਂ ਦੇ ਆਧੁਨਿਕੀਕਰਨ ਅਤੇ ਉਨ੍ਹਾਂ ਦੇ ਵਪਾਰਕ ਵਿਕਾਸ ਸਬੰਧੀ ਕੰਸਲਟੈਂਟ ਵੱਲੋਂ ਤਿਆਰ ਕੀਤੇ ਪ੍ਰਸਤਾਵਾਂ ਦੀ ਸਮੀਖਿਆ ਕਰਨਾ ਸੀ। ਉਨ੍ਹਾਂ ਕਿਹਾ ਕਿ ਐਮਡੀ ਮਨੀਸ਼ਾ ਰਾਣਾ ਨੇ ਤਜਵੀਜ਼ਾਂ ਵਿੱਚ ਕੁਝ ਸੁਝਾਅ ਦਿੱਤੇ ਅਤੇ ਉਨ੍ਹਾਂ ਨੂੰ ਤਜਵੀਜ਼ਾਂ ਵਿੱਚ ਸ਼ਾਮਲ ਕਰਨ ਲਈ ਕਿਹਾ ਗਿਆ ਤਾਂ ਜੋ ਇਨ੍ਹਾਂ ਬੱਸ ਸਟੈਂਡਾਂ ਨੂੰ ਵਿਕਸਤ ਕਰਕੇ ਪੀਆਰਟੀਸੀ ਨੂੰ ਵੱਧ ਤੋਂ ਵੱਧ ਆਮਦਨ ਹੋ ਸਕੇ।

ਚੇਅਰਮੈਨ ਹਰਪਾਲ ਜੁਨੇਜਾ ਨੇ ਕੰਸਲਟੈਂਟ ਨੂੰ ਕਿਹਾ ਕਿ ਉਹ ਪੀ.ਆਰ.ਟੀ.ਸੀ ਦੇ ਪੁਰਾਣੇ ਬੱਸ ਸਟੈਂਡ ਪਟਿਆਲਾ ਸਬੰਧੀ ਦਿੱਤੇ ਗਏ ਸੁਝਾਅ ‘ਤੇ ਜਲਦ ਤੋਂ ਜਲਦ ਢੁਕਵਾਂ ਫੈਸਲਾ ਲੈਣ ਤਾਂ ਜੋ ਪੁਰਾਣੇ ਬੱਸ ਸਟੈਂਡ ਪਟਿਆਲਾ ਤੋਂ ਆਉਣ ਵਾਲੇ ਯਾਤਰੀਆਂ ਨੂੰ ਪੀ.ਆਰ.ਟੀ.ਸੀ ਵੱਲੋਂ ਸਫਰ ਕਰਨ ਲਈ ਬਿਹਤਰ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਸਕਣ।

ਇਸ ਮੀਟਿੰਗ ਵਿੱਚ ਐਮਡੀ ਮਨੀਸ਼ਾ ਰਾਣਾ ਨਾਲ ਤਜਵੀਜ਼ਾਂ ’ਤੇ ਹੋਈ ਚਰਚਾ ਅਨੁਸਾਰ ਕੰਸਲਟੈਂਟ ਨੂੰ ਸੋਧੀਆਂ ਤਜਵੀਜ਼ਾਂ ਜਲਦੀ ਤਿਆਰ ਕਰਨ ਲਈ ਕਿਹਾ ਗਿਆ ਤਾਂ ਜੋ ਉਨ੍ਹਾਂ ’ਤੇ ਅਗਲੇਰੀ ਕਾਰਵਾਈ ਕੀਤੀ ਜਾ ਸਕੇ।

ਇਸ ਮੀਟਿੰਗ ਵਿੱਚ ਮੈਸ.ਅਰਨਸਟ ਐਂਡ ਯੰਗ ਡਾਇਰੈਕਟਰ ਅਰੁਣ ਤੁਲੀ, ਪੀ.ਆਰ.ਟੀ.ਸੀ ਦੇ ਮੁੱਖ ਲੇਖਾ ਅਧਿਕਾਰੀ ਗੀਤਾਜਲੀ, ਇੰਜੀ. ਜਤਿੰਦਰਪਾਲ ਸਿੰਘ ਗਰੇਵਾਲ, ਮਨਿੰਦਰਪਾਲ ਸਿੰਘ ਸਿੱਧੂ ਸੀਨੀਅਰ ਕਾਨੂੰਨੀ ਸਲਾਹਕਾਰ ਅਤੇ ਹੋਰ ਅਧਿਕਾਰੀਆਂ ਨੇ ਸ਼ਮੂਲੀਅਤ ਕੀਤੀ।

Leave a Reply

Your email address will not be published. Required fields are marked *