ਪਟਿਆਲਾ ਦੇ ਲੜਕੇ ਨੇ ਆਧਾਰ ਵੇਰਵੇ ਨੂੰ ਐਡਿਟ ਕਰਕੇ 15 ਸਾਲ ਦੀ ਨਾਬਾਲਗ ਲੜਕੀ ਨਾਲ ਕੀਤਾ ਵਿਆਹ ਪਟਿਆਲਾ ‘ਚ ਸੰਨੀ ਨਾਂ ਦੇ ਵਿਅਕਤੀ ਨੇ 15 ਸਾਲ ਦੀ ਲੜਕੀ ਨੂੰ ਧੋਖੇ ਨਾਲ ਵਿਆਹ ਦਾ ਝਾਂਸਾ ਦੇ ਕੇ ਘਰੋਂ ਭਜਾ ਦਿੱਤਾ। ਸੰਨੀ ਨੇ ਆਧਾਰ ਕਾਰਡ ‘ਚ ਲੜਕੀ ਦੀ ਜਨਮ ਤਰੀਕ ਬਦਲ ਦਿੱਤੀ ਅਤੇ ਹਾਈ ਕੋਰਟ ‘ਚ ਗਲਤ ਆਧਾਰ ਕਾਰਡ ਪੇਸ਼ ਕਰਕੇ ਉਸ ਦਾ ਵਿਆਹ ਕਰਵਾ ਲਿਆ, ਜਦਕਿ ਲੜਕੀ ਦੀ ਉਮਰ ਅਜੇ ਸਿਰਫ 15 ਸਾਲ ਹੈ। ਉਸ ਖ਼ਿਲਾਫ਼ ਧਾਰਾ 193, 467, 468, 363 ਅਤੇ 366 ਆਈਪੀਸੀ ਤਹਿਤ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
