ਪਟਿਆਲਾ: ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਲਈ 44.3 ਫੀਸਦੀ ਵੋਟਾਂ ਪਈਆਂ

ਪਟਿਆਲਾ: ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਲਈ 44.3 ਫੀਸਦੀ ਵੋਟਾਂ ਪਈਆਂ

ਪਟਿਆਲਾ: ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਲਈ 44.3 ਫੀਸਦੀ ਵੋਟਾਂ ਪਈਆਂ

– ਦੇਰ ਸ਼ਾਮ ਵੋਟਿੰਗ ਦੇ ਨਾਲ ਸਮੁੱਚੀ ਚੋਣ ਪ੍ਰਕਿਰਿਆ ਨੂੰ ਸੁਚਾਰੂ ਅਤੇ ਸਫਲਤਾਪੂਰਵਕ ਨੇਪਰੇ ਚਾੜ੍ਹਿਆ ਗਿਆ – ਡਾ: ਪ੍ਰੀਤੀ ਯਾਦਵ

ਪਟਿਆਲਾ, 14 ਦਸੰਬਰ:

ਜ਼ਿਲ੍ਹਾ ਪ੍ਰੀਸ਼ਦ ਪਟਿਆਲਾ ਦੇ 23 ਜ਼ੋਨਾਂ ਅਤੇ 10 ਪੰਚਾਇਤ ਸੰਮਤੀਆਂ ਦੇ 184 ਜ਼ੋਨਾਂ ਵਿੱਚੋਂ 169 ਜ਼ੋਨਾਂ ਦੀਆਂ ਆਮ ਚੋਣਾਂ ਲਈ ਵੋਟਿੰਗ ਦੀ ਸਮੁੱਚੀ ਪ੍ਰਕਿਰਿਆ ਸ਼ਾਂਤੀਪੂਰਵਕ ਢੰਗ ਨਾਲ ਨੇਪਰੇ ਚੜ੍ਹ ਗਈ। ਇਨ੍ਹਾਂ ਚੋਣਾਂ ਲਈ ਜ਼ਿਲ੍ਹੇ ਦੇ ਪਿੰਡਾਂ ਦੇ 941 ਪੋਲਿੰਗ ਸਟੇਸ਼ਨਾਂ ‘ਤੇ ਬਣਾਏ ਗਏ 1341 ਪੋਲਿੰਗ ਬੂਥਾਂ ‘ਤੇ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ 44.3 ਫੀਸਦੀ ਵੋਟਰਾਂ ਨੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ।

ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਡਾ: ਪ੍ਰੀਤੀ ਯਾਦਵ ਨੇ ਦੱਸਿਆ ਕਿ ਦੇਰ ਸ਼ਾਮ ਤੱਕ ਪੋਲਿੰਗ ਪ੍ਰਕਿਰਿਆ ਨੂੰ ਸਫਲਤਾਪੂਰਵਕ ਅਤੇ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਉਪਰੰਤ ਚੋਣ ਅਮਲੇ ਵੱਲੋਂ ਬੈਲਟ ਬਾਕਸਾਂ ਨੂੰ ਸੀਲ ਕਰਕੇ ਹਰੇਕ ਬਲਾਕ ਸਮਿਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੇ ਨਿਰਧਾਰਤ ਸਟਰਾਂਗ ਰੂਮਾਂ ਵਿੱਚ ਰੱਖਿਆ ਗਿਆ।

ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਦੇਰ ਸ਼ਾਮ ਤੱਕ ਪਟਿਆਲਾ ਬਲਾਕ ਵਿੱਚ 40 ਫ਼ੀਸਦੀ, ਪਟਿਆਲਾ ਦਿਹਾਤੀ ਬਲਾਕ ਵਿੱਚ 45.7 ਫ਼ੀਸਦੀ, ਸਨੂਰ ਬਲਾਕ ਵਿੱਚ 34 ਫ਼ੀਸਦੀ, ਭੁਨਰਹੇੜੀ ਬਲਾਕ ਵਿੱਚ 44 ਫ਼ੀਸਦੀ, ਨਾਭਾ ਬਲਾਕ ਵਿੱਚ 44 ਫ਼ੀਸਦੀ, ਸਮਾਣਾ ਬਲਾਕ ਵਿੱਚ 48.2 ਫ਼ੀਸਦੀ, ਪਾਤੜਾਂ ਬਲਾਕ ਵਿੱਚ 38 ਫ਼ੀਸਦੀ, ਬਲਾਕ 46 ਰਾਜਪੁਰ ਵਿੱਚ 56.54 ਫ਼ੀਸਦੀ ਅਤੇ ਬਲਾਕ 44 ਰਾਜਪੁਰ ਵਿੱਚ 46 ਫ਼ੀਸਦੀ ਮਤਦਾਨ ਹੋਇਆ ਹੈ। ਸ਼ੰਭੂ ਕਲਾਂ ਬਲਾਕ ਵਿੱਚ ਪ੍ਰਤੀਸ਼ਤ 47.10 ਫੀਸਦੀ ਵੋਟਿੰਗ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵੋਟਾਂ ਦੀ ਗਿਣਤੀ 17 ਦਸੰਬਰ ਨੂੰ ਹੋਵੇਗੀ ਅਤੇ ਉਸੇ ਦਿਨ ਨਤੀਜਾ ਐਲਾਨ ਦਿੱਤਾ ਜਾਵੇਗਾ।

ਡਾ: ਪ੍ਰੀਤੀ ਯਾਦਵ ਨੇ ਦੱਸਿਆ ਕਿ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਲਈ ਹੋਈਆਂ ਇਨ੍ਹਾਂ ਚੋਣਾਂ ਲਈ ਕੁੱਲ 888,610 ਵੋਟਰ ਸਨ, ਜਿਨ੍ਹਾਂ ਵਿੱਚ 467,774 ਮਰਦ ਅਤੇ 420,822 ਇਸਤਰੀ ਵੋਟਰ ਅਤੇ 14 ਤੀਜੇ ਲਿੰਗ ਦੇ ਵੋਟਰ ਸਨ, ਜਿਨ੍ਹਾਂ ਵਿੱਚੋਂ 44.3 ਫੀਸਦੀ ਵੋਟਰਾਂ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ ਹੈ।

Leave a Reply

Your email address will not be published. Required fields are marked *