ਪਟਿਆਲਾ: ਗੱਜੂਮਾਜਰਾ ਅਤੇ ਭੇੜਪੁਰਾ ਸਕੂਲ ਦੇ ਵਿਦਿਆਰਥੀ ਵਿੱਦਿਅਕ ਦੌਰੇ ‘ਤੇ ਗਏ

ਪਟਿਆਲਾ: ਗੱਜੂਮਾਜਰਾ ਅਤੇ ਭੇੜਪੁਰਾ ਸਕੂਲ ਦੇ ਵਿਦਿਆਰਥੀ ਵਿੱਦਿਅਕ ਦੌਰੇ ‘ਤੇ ਗਏ

ਪਟਿਆਲਾ: ਗੱਜੂਮਾਜਰਾ ਅਤੇ ਭੇੜਪੁਰਾ ਸਕੂਲ ਦੇ ਵਿਦਿਆਰਥੀ ਵਿੱਦਿਅਕ ਦੌਰੇ ‘ਤੇ ਗਏ

ਪਟਿਆਲਾ, 28 ਨਵੰਬਰ:

ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸੰਜੀਵ ਸ਼ਰਮਾ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਡਾ: ਰਵਿੰਦਰਪਾਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਪ੍ਰਿੰਸੀਪਲ ਦਿਆਲ ਸਿੰਘ ਨਾਲ ਤਾਲਮੇਲ ਕਰਕੇ ਸੀਨੀਅਰ ਸੈਕੰਡਰੀ ਸਕੂਲ ਗੱਜੂਮਾਜਰਾ ਅਤੇ ਸਰਕਾਰੀ ਮਿਡਲ ਸਕੂਲ ਭੇੜਪੁਰਾ ਦੇ ਵਿਦਿਆਰਥੀਆਂ ਦਾ ਇੱਕ ਰੋਜ਼ਾ ਵਿੱਦਿਅਕ ਦੌਰਾ ਕੀਤਾ ਗਿਆ। ਇਸ ਵਿਦਿਅਕ ਟੂਰ ਦੌਰਾਨ ਵਿਦਿਆਰਥੀਆਂ ਨੇ ‘ਫ਼ਤਹਿ ਬੁਰਜ’ ਬਾਬਾ ਬੰਦਾ ਸਿੰਘ ਬਹਾਦਰ ਜੰਗੀ ਯਾਦਗਾਰ ਚੱਪੜ ਚਿੜੀ ਮੁਹਾਲੀ, ਸ੍ਰੀ ਫ਼ਤਹਿਗੜ੍ਹ ਸਾਹਿਬ, ਸੁਖਨਾ ਝੀਲ ਅਤੇ ਰੌਕ ਗਾਰਡਨ ਦਾ ਦੌਰਾ ਕੀਤਾ | ਫਤਿਹ ਬੁਰਜ ਨੂੰ ਭਾਰਤ ਦੀ ਸਭ ਤੋਂ ਵੱਡੀ ਜਿੱਤ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਰਾਕ ਗਾਰਡਨ ਹੈਂਡਵਰਕ ਦੀ ਇੱਕ ਵਿਲੱਖਣ ਉਦਾਹਰਣ ਹੈ। ਇਸ ਦੌਰੇ ਦੌਰਾਨ ਰਘਵੀਰ ਸਿੰਘ, ਜਸਪ੍ਰੀਤ ਕੌਰ ਅਤੇ ਸਰਕਾਰੀ ਮਿਡਲ ਸਕੂਲ ਭੇਦਪੁਰਾ ਦੇ ਇੰਚਾਰਜ ਹਰਵਿੰਦਰ ਸਿੰਘ, ਸੁਖਚੈਨ ਸਿੰਘ, ਚੀਨੂ ਮਿੱਤਲ ਹਾਜ਼ਰ ਸਨ।

Leave a Reply

Your email address will not be published. Required fields are marked *