ਦੁਬਈ-ਅੰਮ੍ਰਿਤਸਰ ਫਲਾਈਟ ‘ਚ ਏਅਰ ਹੋਸਟੈਸ ਨਾਲ ਛੇੜਛਾੜ ਕਰਨ ਵਾਲਾ ਪੁਰਸ਼ ਯਾਤਰੀ ਗ੍ਰਿਫਤਾਰ



ਥਾਣਾ ਸਦਰ ‘ਚ ਫਲਾਈਟ ਏ ਦਾ ਮਾਮਲਾ ਵੀ ਦਰਜ ਅੰਮ੍ਰਿਤਸਰ: ਦੁਬਈ-ਅੰਮ੍ਰਿਤਸਰ ਫਲਾਈਟ ‘ਚ ਏਅਰ ਹੋਸਟਸ ਨਾਲ ਛੇੜਛਾੜ ਕਰਨ ਵਾਲੇ ਪੁਰਸ਼ ਯਾਤਰੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਫੜੇ ਗਏ ਯਾਤਰੀ ਦੀ ਪਛਾਣ ਜਲੰਧਰ ਦੇ ਪਿੰਡ ਕੋਟਲੀ ਦੇ ਰਹਿਣ ਵਾਲੇ ਰਜਿੰਦਰ ਸਿੰਘ ਵਜੋਂ ਹੋਈ ਹੈ। ਪੁਲਸ ਥਾਣਾ ਰਾਜਾਸਾਂਸੀ ਨੇ ਸਕਿਓਰਿਟੀ ਮੈਨੇਜਰ ਦੀ ਸ਼ਿਕਾਇਤ ‘ਤੇ ਦੋਸ਼ੀ ਖਿਲਾਫ ਕਾਰਵਾਈ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਜਿਵੇਂ ਹੀ ਦੁਬਈ ਤੋਂ ਇੰਡੀਗੋ ਦੀ ਫਲਾਈਟ ਅੰਮ੍ਰਿਤਸਰ ਏਅਰਪੋਰਟ ਪਹੁੰਚੀ ਤਾਂ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਇੰਡੀਗੋ ਦੀ ਫਲਾਈਟ ਨੰਬਰ 6 ਈ 1428 ਵਿੱਚ ਵਾਪਰੀ ਜੋ ਦੁਬਈ ਤੋਂ ਅੰਮ੍ਰਿਤਸਰ ਪਹੁੰਚੀ ਸੀ। ਰਜਿੰਦਰ ਸਿੰਘ ਦੁਬਈ ਤੋਂ ਇਸ ਫਲਾਈਟ ਵਿੱਚ ਸਫਰ ਕਰ ਰਿਹਾ ਸੀ। ਉਸ ਨੇ ਫਲਾਈਟ ‘ਚ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ। ਜ਼ਿਆਦਾ ਸੇਵਨ ਕਰਨ ਕਾਰਨ ਰਜਿੰਦਰ ਸਿੰਘ ਆਪਣਾ ਆਪਾ ਗੁਆ ਬੈਠਾ। ਪੁਲਸ ਮੁਤਾਬਕ ਇੰਡੀਗੋ ਏਅਰਲਾਈਨਜ਼ ਦੇ ਅਸਿਸਟੈਂਟ ਸਕਿਓਰਿਟੀ ਮੈਨੇਜਰ ਅਜੇ ਕੁਮਾਰ ਨੇ ਸ਼ਿਕਾਇਤ ਦਿੱਤੀ ਹੈ ਕਿ ਫਲਾਈਟ ਦੌਰਾਨ ਸ਼ਰਾਬੀ ਯਾਤਰੀ ਨੇ ਮਹਿਲਾ ਕਰੂ ਮੈਂਬਰ ਨਾਲ ਛੇੜਛਾੜ ਕੀਤੀ ਅਤੇ ਉੱਚੀ-ਉੱਚੀ ਰੌਲਾ ਵੀ ਪਾਇਆ। ਪੁਲਿਸ ਨੇ ਸਹਾਇਕ ਸੁਰੱਖਿਆ ਮੈਨੇਜਰ ਦੀ ਸ਼ਿਕਾਇਤ ‘ਤੇ ਕਾਰਵਾਈ ਕਰਦਿਆਂ ਯਾਤਰੀ ਨੂੰ ਗ੍ਰਿਫ਼ਤਾਰ ਕਰ ਲਿਆ। ਯਾਤਰੀ ਦੇ ਖਿਲਾਫ ਆਈਪੀਸੀ ਦੀ ਧਾਰਾ 354 ਅਤੇ 509 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਦਾ ਅੰਤ

Leave a Reply

Your email address will not be published. Required fields are marked *