ਝਾਰਖੰਡ ‘ਚ ਕਾਂਗਰਸੀ ਮੈਂਬਰ ਪਾਰਲੀਮੈਂਟ ਧੀਰਜ ਸਾਹੂ ਦੇ ਟਿਕਾਣਿਆਂ ‘ਤੇ ਰੇਡ, 300 ਕਰੋੜ ਦਾ ਮਿਲਿਆ ਕੈਸ਼, ਗਿਣਦੇ-ਗਿਣਦੇ ਮਸ਼ੀਨਾਂ ਖਰਾਬ


ਇਨਕਮ ਟੈਕਸ ਵਿਭਾਗ ਨੂੰ ਹੁਣ ਤੱਕ ਤਿੰਨ ਰਾਜਾਂ ਝਾਰਖੰਡ, ਉੜੀਸਾ ਅਤੇ ਪੱਛਮੀ ਬੰਗਾਲ ਵਿੱਚ ਕਾਂਗਰਸ ਦੇ ਸੰਸਦ ਮੈਂਬਰ ਧੀਰਜ ਸਾਹੂ ਅਤੇ ਉਸ ਦੇ ਨੇੜਲੇ ਸਾਥੀਆਂ ਦੇ 10 ਟਿਕਾਣਿਆਂ ਤੋਂ 300 ਕਰੋੜ ਰੁਪਏ ਤੋਂ ਵੱਧ ਦੀ ਨਕਦੀ ਮਿਲੀ ਹੈ। ਟੈਕਸ ਚੋਰੀ ਦੇ ਮਾਮਲੇ ‘ਚ ਬੁੱਧਵਾਰ 6 ਦਸੰਬਰ ਨੂੰ ਉਸ ਦੇ ਘਰ, ਦਫਤਰ ਅਤੇ ਫੈਕਟਰੀ ‘ਤੇ ਛਾਪੇਮਾਰੀ ਸ਼ੁਰੂ ਕੀਤੀ ਗਈ ਸੀ।
ਛਾਪੇਮਾਰੀ ਦੌਰਾਨ ਆਈਟੀ ਨੇ ਵੱਡੀ ਮਾਤਰਾ ਵਿੱਚ ਨਕਦੀ ਬਰਾਮਦ ਕੀਤੀ ਸੀ। ਇਸ ਕਾਰਵਾਈ ਵਿੱਚ 300 ਕਰੋੜ ਰੁਪਏ ਤੋਂ ਵੱਧ ਦੀ ਨਕਦੀ ਜ਼ਬਤ ਕੀਤੀ ਗਈ। ਦੱਸ ਦੇਈਏ ਕਿ ਇਹ ਕੰਪਨੀਆਂ ਕਾਂਗਰਸ ਦੇ ਸੰਸਦ ਮੈਂਬਰ ਧੀਰਜ ਸਾਹੂ ਨਾਲ ਜੁੜੀਆਂ ਹੋਈਆਂ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਛਾਪੇਮਾਰੀ ਦੌਰਾਨ ਇੰਨੀ ਜ਼ਿਆਦਾ ਨਕਦੀ ਬਰਾਮਦ ਹੋਈ ਕਿ ਬੈਂਕ ਤੱਕ ਲਿਜਾਣ ਲਈ ਟਰੱਕਾਂ ਦੀ ਮਦਦ ਲੈਣੀ ਪਈ।
ਲੋਹਾਰਦਗਾ, ਓਡੀਸ਼ਾ ਅਤੇ ਰਾਂਚੀ ‘ਚ ਕਾਂਗਰਸੀ ਸੰਸਦ ਮੈਂਬਰ ਦੇ ਘਰਾਂ ਅਤੇ ਦਫਤਰਾਂ ‘ਤੇ ਛਾਪੇਮਾਰੀ ਕੀਤੀ ਗਈ ਹੈ। ਇੰਨਾ ਹੀ ਨਹੀਂ, ਜ਼ਿਆਦਾ ਕੈਸ਼ ਹੋਣ ਕਾਰਨ ਕੈਸ਼ ਕਾਊਂਟਿੰਗ ਮਸ਼ੀਨਾਂ ਵੀ ਖਰਾਬ ਹੋ ਗਈਆਂ। ਆਈਟੀ ਅਧਿਕਾਰੀਆਂ ਨੂੰ ਇਨ੍ਹਾਂ ਛਾਪਿਆਂ ਵਿੱਚ ਸੋਨੇ ਦੇ ਗਹਿਣੇ ਵੀ ਮਿਲੇ ਹਨ।ਕ ਛਾਪੇਮਾਰੀ ਅਜੇ ਵੀ ਜਾਰੀ ਹੈ। ਜਿਸ ਕਾਰਨ ਨਕਦੀ ਦੀ ਗਿਣਤੀ ਵਧ ਸਕਦੀ ਹੈ।

Post DisclaimerOpinion/facts in this article are author\’s own and geopunjab.com does not assume any responsibility or liability for the same.If You Have Problem With This Article Plz Contact Our Team At Contact Us Page.

Leave a Reply

Your email address will not be published. Required fields are marked *