ਚੰਡੀਗੜ੍ਹ: ਕਾਰ ਦੀ ਪਿਛਲੀ ਸੀਟ ‘ਤੇ ਸੀਟ ਬੈਲਟ ਜ਼ਰੂਰੀ ਚੰਡੀਗੜ੍ਹ ਟਰੈਫਿਕ ਪੁਲਿਸ ਵੀ ਸ਼ਹਿਰ ‘ਚ ਲੋਕਾਂ ਨੂੰ ਕਾਰ ਦੀ ਪਿਛਲੀ ਸੀਟ ‘ਤੇ ਬੈਠ ਕੇ ਸੀਟ ਬੈਲਟ ਲਗਾਉਣ ਲਈ ਜਾਗਰੂਕ ਕਰ ਰਹੀ ਹੈ। ਟਰੈਫਿਕ ਪੁਲੀਸ ਮੁਲਾਜ਼ਮ ਸ਼ਹਿਰ ਦੇ ਲੋਕਾਂ ਨੂੰ ਟਰੈਫਿਕ ਸਿਗਨਲ ’ਤੇ ਵਾਹਨ ਰੋਕਣ ਦੇ ਨਾਲ-ਨਾਲ ਪਿਛਲੀ ਸੀਟ ’ਤੇ ਵੀ ਸੀਟ ਬੈਲਟ ਲਗਾਉਣ ਲਈ ਜਾਗਰੂਕ ਕਰ ਰਹੇ ਹਨ। ਟ੍ਰੈਫਿਕ ਪੁਲਸ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਚੰਡੀਗੜ੍ਹ ‘ਚ ਸਫਰ ਕਰਦੇ ਸਮੇਂ ਸੀਟ ਬੈਲਟ ਲਗਾਉਣੀ ਓਨੀ ਹੀ ਜ਼ਰੂਰੀ ਹੈ ਜਿੰਨੀ ਪਿਛਲੀ ਸੀਟ ‘ਤੇ ਬੈਠੇ ਲੋਕਾਂ ਲਈ ਹੈ।