ਐਮ.ਪੀ. ਸਿਮਰਨਜੀਤ ਸਿੰਘ ਮਾਨ ਵੱਲੋਂ ਭਾਨਾ ਸਿੱਧੂ ਉੱਪਰ ਸਰਕਾਰੀ ਤਸ਼ੱਦਦ ਵਿਰੁੱਧ 1 ਫਰਵਰੀ ਨੂੰ  ਧੂਰੀ ਵਿਖੇ ਇਕੱਠੇ ਹੋਣ ਦਾ ਸੱਦਾ


ਸੰਗਰੂਰ, 31 ਜਨਵਰੀ – ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਦੇ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਸ. ਸਿਮਰਨਜੀਤ ਸਿੰਘ ਮਾਨ ਨੇ ਆਪਣੀ ਸੰਗਰੂਰ ਸਥਿਤ ਐਮ.ਪੀ. ਦਫਤਰ ਤੋਂ ਪ੍ਰੈਸ ਬਿਆਨ ਜਾਰੀ ਕਰਦਿਆਂ ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਦੀ ਸਮੁੱਚੀ ਲੀਡਰਸ਼ਿਪ, ਵਰਕਰਾਂ, ਸਮਰੱਥਕਾਂ ਦੇ ਨਾਲ-ਨਾਲ ਪੰਜਾਬ ਦੀਆਂ ਸਮੂਹ ਇਨਸਾਫ ਪਸੰਦ ਜਥੇਬੰਦੀਆਂ ਅਤੇ ਪੰਜਾਬ ਹਿੱਤ ਦੀ ਸੋਚ ਰੱਖਣ ਵਾਲੇ ਸਮੂਹ ਪੰਜਾਬੀਆਂ ਨੂੰ  ਭਾਨਾ ਸਿੱਧੂ ਸਮੇਤ ਲੋਕ ਹਿੱਤਾਂ ਦੀ ਗੱਲ ਕਰਨ ਵਾਲੇ ਆਗੂਆਂ ਉੱਪਰ ਕੀਤੇ ਜਾਣ ਵਾਲੇ ਸਰਕਾਰੀ ਤਸ਼ੱਦਦ ਵਿਰੁੱਧ 1 ਫਰਵਰੀ ਨੂੰ  ਧੂਰੀ ਵਿਖੇ ਇਕੱਠੇ ਹੋਣ ਦਾ ਸੱਦਾ ਦਿੱਤਾ ਗਿਆ ਹੈ |ਸ. ਮਾਨ ਨੇ ਕਿਹਾ ਕਿ ਲੋਕ ਹਿੱਤਾਂ ਦੀ ਗੱਲ ਕਰਨ ਵਾਲੇ ਆਗੂਆਂ ਉਪਰ ਸਰਕਾਰੀ ਜਬਰ ਜੁਲਮ ਨੂੰ  ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਪਹਿਲਾ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਦੀ ਹਿਦਾਇਤ ‘ਤੇ ਪੰਜਾਬ ਹਿੱਤ ਦੀ ਗੱਲ ਕਰਨ ਵਾਲੇ ਭਾਈ ਅੰਮਿ੍ਤਪਾਲ ਸਿੰਘ ਨੂੰ  ਹੋਰਨਾਂ ਸਿੰਘਾਂ ਦੇ ਨਾਲ ਗਿ੍ਫਤਾਰ ਕਰਕੇ ਡਿਬਰੂਗੜ੍ਹ ਜੇਲ ਭੇਜ ਦਿੱਤਾ ਅਤੇ ਹੁਣ ਸਮਾਜ ਹਿੱਤ ਦੀ ਗੱਲ ਕਰਨ ਵਾਲੇ ਭਾਨਾ ਸਿੱਧੂ, ਜੋ ਕਿ ਠੱਗ ਏਜੰਟਾਂ ਤੋਂ ਪੀੜਿਤ ਲੋਕਾਂ ਦੇ ਪੈਸੇ ਦਿਵਾਉਂਦਾ ਸੀ, ਨੂੰ  ਝੂਠੇ ਕੇਸ ਪਾ ਕੇ ਅੰਦਰ ਕਰ ਦਿੱਤਾ ਹੈ | ਸ. ਮਾਨ ਨੇ ਕਿਹਾ ਕਿ ਭਾਨਾ ਸਿੱਧੂ ਜੋ ਕੰਮ ਸਾਡੀ ਸਰਕਾਰ ਨੂੰ  ਕਰਨੇ ਚਾਹੀਦੇ ਸੀ, ਉਨ੍ਹਾਂ ਬਾਰੇ ਸਵਾਲ-ਜਵਾਬ ਕਰਕੇ ਲੋਕਾਂ ਨੂੰ  ਜਾਗਰੂਕ ਕਰਦਾ ਸੀ, ਜਿਸ ਕਾਰਨ ਸਰਕਾਰ ਨੂੰ  ਉਸ ਤੋਂ ਡਰ ਪੈ ਗਿਆ ਅਤੇ ਉਸਦੀ ਆਵਾਜ ਨੂੰ  ਦਬਾਉਣ ਲਈ ਉਸ ਉਪਰ ਵੱਖ-ਵੱਖ ਥਾਣਿਆਂ ਵਿੱਚ ਝੂਠੇ ਕੇਸ ਦਰਜ ਕਰਕੇ ਉਸ ਉਪਰ ਅਣਮਨੁੱਖੀ ਤਸ਼ੱਦਦ ਕੀਤੇ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਲੋਕ ਹਿੱਤਾਂ ਦੀ ਗੱਲ ਕਰਨ ਵਾਲੇ ਨੌਜਵਾਨਾਂ ਆਗੂਆਂ ਵਿਰੁੱਧ ਸਰਕਾਰ ਨੂੰ  ਆਪਣਾ ਰਵੱਈਆ ਬਦਲਣ ਲਈ ਅਸੀਂ 29 ਜਨਵਰੀ ਨੂੰ  ਸੰਕੇਤਕ ਇਕੱਠ ਕੀਤਾ ਸੀ ਪਰ ਸਰਕਾਰ ਨੇ ਲੋਕਾਂ ਦੀ ਨਹੀਂ ਸੁਣੀ | ਇਸ ਲਈ ਸਾਡੀ ਪਾਰਟੀ ਵੱਲੋਂ ਫੈਸਲਾ ਕੀਤਾ ਗਿਆ ਹੈ ਕਿ 1 ਫਰਵਰੀ ਨੂੰ  ਧੂਰੀ ਵਿਖੇ ਦੋਹਲਾ ਵਾਲਾ ਫਾਟਕ ਕੋਲ ਵੱਡਾ ਇਕੱਠ ਕਰਕੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ | ਜਿਸ ਵਿੱਚ ਪੰਜਾਬ ਦੀਆਂ ਸਾਰੀਆਂ ਇਨਸਾਫ ਪਸੰਦ ਜਥੇਬੰਦੀਆਂ ਅਤੇ ਪੰਜਾਬ ਹਿੱਤ ਦੀ ਸੋਚ ਰੱਖਣ ਵਾਲੇ ਸਮੂਹ ਪੰਜਾਬੀਆਂ ਨੂੰ  ਸ਼ਾਮਲ ਹੋਣ ਦਾ ਖੁੱਲ੍ਹਾ ਸੱਦਾ ਦਿੱਤਾ ਜਾਂਦਾ ਹੈ, ਤਾਂ ਜੋ ਸਰਕਾਰ ਨੂੰ  ਸਮਝ ਆ ਸਕੇ ਕਿ ਪੰਜਾਬੀ ਜਾਗ ਚੁੱਕੇ ਹਨ | ਪੰਜਾਬੀਆਂ ਦੀ ਆਵਾਜ ਨੂੰ  ਸਰਕਾਰੀ ਡੰਡੇ ਦੇ ਜੋਰ ਨਾਲ ਦਬਾਇਆ ਨਹੀਂ ਜਾ ਸਕਦਾ | ਉਨ੍ਹਾਂ ਪੰਜਾਬ ਹਿੱਤ ਲਈ ਸਮੂਹ ਪੰਜਾਬੀਆਂ ਨੂੰ  11 ਵਜੇ ਦੋਹਲਾ ਵਾਲੇ ਫਾਟਕ ‘ਤੇ ਵੱਧ ਚੜ੍ਹ ਕੇ ਪਹੁੰਚਣ ਦੀ ਅਪੀਲ ਕੀਤੀ |

Post DisclaimerOpinion/facts in this article are author\’s own and geopunjab.com does not assume any responsibility or liability for the same.If You Have Problem With This Article Plz Contact Our Team At Contact Us Page.

Leave a Reply

Your email address will not be published. Required fields are marked *