ਪਿੰਡ ਦੌਲਤਪੁਰ ਨੇੜੇ ਇੱਕ ਮਿੰਨੀ ਬੱਸ ਪਲਟ ਗਈ। ਦੱਸਿਆ ਜਾ ਰਿਹਾ ਹੈ ਕਿ ਹਾਦਸੇ ‘ਚ ਸਵਾਰੀਆਂ ਵਾਲ-ਵਾਲ ਬਚ ਗਈਆਂ।
ਮਿੰਨੀ ਬੱਸ ਪਿੰਡ ਰੁੜਕੀ ਤੋਂ ਦੌਲਤਪੁਰ ਵੱਲ ਆ ਰਹੀ ਸੀ ਜਦੋਂ ਝੋਨੇ ਦੇ ਖੇਤ ਵਿੱਚ ਪਲਟ ਗਈ।
ਪਿੰਡ ਵਾਸੀਆਂ ਨੇ ਬੜੀ ਮੁਸ਼ਕਲ ਨਾਲ 15 ਤੋਂ 20 ਸਵਾਰੀਆਂ ਨੂੰ ਬੱਸ ਵਿੱਚੋਂ ਬਾਹਰ ਕੱਢਿਆ। ਸੂਤਰਾਂ ਮੁਤਾਬਕ ਬੱਸ ਨੇ ਮੋਟਰਸਾਈਕਲ ਸਵਾਰ ਨੂੰ ਰਸਤਾ ਦਿੱਤਾ ਸੀ।
