ਮਹਾਰਾਸ਼ਟਰ ਦੇ ਠਾਣੇ ‘ਚ ਸਮਰੁੱਧੀ ਐਕਸਪ੍ਰੈਸ ਹਾਈਵੇਅ ‘ਤੇ ਸੋਮਵਾਰ ਦੇਰ ਰਾਤ ਇੱਕ ਹਾਦਸਾ ਵਾਪਰਿਆ। ਸ਼ਾਹਪੁਰ ਨੇੜੇ ਸਰਲਾਂਬੇ ਵਿਖੇ ਹਾਈਵੇਅ ‘ਤੇ ਪੁਲ ਦੇ ਨਿਰਮਾਣ ਦੌਰਾਨ ਗਰਡਰ ਲਾਂਚ ਕਰਨ ਵਾਲੀ ਮਸ਼ੀਨ ਡਿੱਗਣ ਕਾਰਨ 16 ਮਜ਼ਦੂਰਾਂ ਦੀ ਮੌਤ ਹੋ ਗਈ। ਤਿੰਨ ਜ਼ਖਮੀ ਹਨ।
ਰਾਤ ਨੂੰ ਹਾਈਵੇਅ ‘ਤੇ ਉਸਾਰੀ ਦਾ ਕੰਮ ਚੱਲ ਰਿਹਾ ਸੀ। ਮੀਡੀਆ ਰਿਪੋਰਟਾਂ ਮੁਤਾਬਕ ਇਹ ਗਰਡਰ ਮਸ਼ੀਨ 100 ਫੁੱਟ ਦੀ ਉਚਾਈ ਤੋਂ ਡਿੱਗ ਗਈ। ਦੱਸਿਆ ਜਾ ਰਿਹਾ ਹੈ ਕਿ ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ। ਅਜੇ ਵੀ ਕਈ ਮਜ਼ਦੂਰਾਂ ਦੇ ਦੱਬੇ ਹੋਣ ਦੀ ਸੰਭਾਵਨਾ ਹੈ।ਬਚਾਅ ਦਾ ਕੰਮ ਜਾਰੀ ਹੈ।
ਗਰਡਰ ਮਸ਼ੀਨ ਦਾ ਭਾਰ ਜ਼ਿਆਦਾ ਹੋਣ ਕਾਰਨ ਇਸ ਨੂੰ ਜਲਦੀ ਨਹੀਂ ਹਟਾਇਆ ਜਾ ਰਿਹਾ। ਕਰੇਨ ਦੇ ਆਉਣ ਤੋਂ ਬਾਅਦ ਹੀ ਬਚਾਅ ਕਾਰਜਾਂ ‘ਚ ਤੇਜ਼ੀ ਆਵੇਗੀ। ਖਬਰਾਂ ਮੁਤਾਬਕ ਸ਼ਾਹਪੁਰ ਉਪ-ਜ਼ਿਲਾ ਹਸਪਤਾਲ ‘ਚ ਕਰੀਬ 15 ਲਾਸ਼ਾਂ ਲਿਆਂਦੀਆਂ ਗਈਆਂ ਹਨ।
Post DisclaimerOpinion/facts in this article are author\’s own and geopunjab.com does not assume any responsibility or liability for the same.If You Have Problem With This Article Plz Contact Our Team At Contact Us Page.
