ਲੁਧਿਆਣਾ ਜ਼ਿਲ੍ਹੇ ਦੇ ਪਿੰਡ ਮੰਡਿਆਣੀ ਵਿੱਚ ਆਬਾਦੀ ਤੋਂ ਥੋੜੀ ਦੂਰ ਲੰਘਦੀ ਹਾਈ ਵੋਲਟੇਜ ਬਿਜਲੀ ਦੀ ਇੱਕ ਲਾਈਨ ਵਿੱਚ ਧਮਾਕਾ ਹੋਣ ਕਾਰਨ ਅੱਗ ਲੱਗ ਗਈ।
ਪਤਾ ਲੱਗਾ ਹੈ ਕਿ ਬਿਜਲੀ ਬੋਰਡ ਦੀ ਸਬ-ਅਰਬਨ ਸਬ ਡਵੀਜ਼ਨ ਦਾਖਾ ਦੇ ਪਿੰਡ ਮੰਡਿਆਣੀ ਨੇੜਿਓਂ 1 ਲੱਖ 32 ਹਜ਼ਾਰ ਵੋਲਟ ਦੀ ਬਿਜਲੀ ਦੀ ਲਾਈਨ ਲੰਘਦੀ ਹੈ।
ਧਮਾਕਾ ਇੰਨਾ ਜ਼ਬਰਦਸਤ ਸੀ ਕਿ ਮੌਕੇ ‘ਤੇ ਪਿੰਡ ਵਾਸੀਆਂ ਦਾ ਵੱਡਾ ਇਕੱਠ ਇਕੱਠਾ ਹੋ ਗਿਆ।
ਪੰਚਾਇਤ ਨੇ ਇਸ ਘਟਨਾ ਸਬੰਧੀ ਬਿਜਲੀ ਵਿਭਾਗ ਦੇ ਅੱਡਾ ਦਾਖਾ ਵੰਡ ਸਬ ਡਿਵੀਜ਼ਨ ਸਬ ਅਰਬਨ ਨੂੰ ਸੂਚਿਤ ਕਰ ਦਿੱਤਾ ਹੈ।
